Tuesday, July 21, 2026

2017 ਵਿੱਚ ਕਾਂਗਰਸ ਦੀ ਸਰਕਾਰ ਬਨਣਾ ਤੈਅ – ਡੈਨੀ ਬੰਡਾਲਾ

PPN0402201613

ਜੰਡਿਆਲਾ ਗੁਰੂ, 4 ਫਰਵਰੀ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਨਿੱਜਰਪੁਰਾ ਵਿਖੇ ਜੋਗਾ ਸਿੰਘ ਦੇ ਦਫਤਰ ਵਿਖੇ ਪੰਜਾਬ ਸਪੋਰਟਸ ਸੈਲ ਦੇ ਵਾਇਸ ਪ੍ਰਧਾਨ ਆਸ਼ੂ ਵਿਨਾਇਕ ਦੀ ਪ੍ਰਧਾਨਗੀ ਹੇਠ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਐਸ ਸੀ ਸੈਲ ਪੰਜਾਬ ਦੇ ਕਨਵੀਨਰ ਸੁੱਖਵਿੰਦਰ ਸਿੰਘ ਡੈਨੀ ਵਿਸੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਸੁੱਖਵਿੰਦਰ ਸਿੰਘ ਡੈਨੀ ਨੇ ਕਾਂਗਰਸੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਨੇ ਕਿਹਾ ਕਿ 2017 ਵਿੱਚ ਕਾਂਗਰਸ ਦੀ ਸਰਕਾਰ ਬਨਣੀ ਤੈੳ ਹੈ ਅਤੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਅਮਨ ਕਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਅਤੇ ਇੰਨਾ ਦੇ ਸਤਾਏ ਹੋਏ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ।ਉਹਨਾ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਵਿੱਚ ਬਹੁਤ ਲੋਕਾਂ ਨਾਲ ਧੱਕੇਸ਼ਾਹੀਆ ਹੋਈਆਂ ਹਨ ਅਸੀ ਉਹਨਾ ਲੋਕਾਂ ਨੁੰ ਉਹਨਾ ਦੇ ਬਣਦੇ ਹੱਕ ਦਿਵਾਵਾਂਗੇ ਅਤੇ ਉਹਨਾ ਨੂੰ ਪੂਰਾ ਪੂਰਾ ਇਨਸਾਫ ਦਿਵਾਉਣਾ ਹੀ ਸਾਡਾ ਮਕਸਦ ਹੋਵੇਗਾ।
ਇਸ ਮੌਕੇ ਪੰਜਾਬ ਸਪੋਰਟਸ ਸੈਲ ਦੇ ਵਾਇਸ ਪ੍ਰਧਾਨ ਆਸ਼ੂ ਵਿਨਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਬਨਣ ‘ਤੇ ਸਭ ਤੋ ਪਹਿਲਾਂ ਪੰਜਾਬ ਵਿੱਚ ਵਗ ਰਹੇ ਨਸ਼ਿਆ ਦੇ 6ਵੇਂਂ ਦਰਿਆ ਨੂੰ ਨੱਥ ਪਾਈ ਜਾਵੇਗੀ ਅਤੇ ਖੇਡਾਂ ਨੂੰ ਪ੍ਰ੍ਰਫੁੱਲਤ ਕਰਕੇ ਨੌਂਜਵਾਨਾ ਨੂੰ ਜਿਹੜੇ ਭਟਕ ਗਏ ਹਨ ਉਹਨਾ ਨੂੰ ਮੁੱਖ ਧਾਰਾ ਵਿੱਚ ਲਿਆਦਾਂ ਜਾਵੇਗਾ।ਆਸ਼ੂ ਨੇ ਕਿਹਾ ਕਿ ਅਸੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆ ਤੋ ਜਾਣੂ ਕਰਵਾ ਰਹੇ ਹਾਂ ।ਉਹਨਾ ਕਿਹਾ ਕਿ ਲੋਕ ਅਕਾਲੀ ਭਾਜਪਾ ਗੱਠਜੋੜ ਦੀਆਂ ਗਰੀਬ ਮਾਰੂ, ਕਿਸਾਨ ਮਾਰੂ ਅਤੇ ਦਲਿਤ ਵਰਗ ਨਾਲ ਹੋ ਰਹੀਆ ਧੱਕੇਸ਼ਾਹੀਆਂ ਤੋ ਤੰਗ ਆ ਚੁੱਕੇ ਹਨ ਤੇ ਹੁਣ ਉਹ ਇਹਨਾ ਤੋ ਨਿਜ਼ਾਤ ਪਾਉਣਾ ਚਹੁੰਦੇ ਹਨ ।ਇਸ ਮੌਕੇ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ, ਸੁਖਵਿੰਦਰ ਸਿੰਘ ਨਵਾਂਕੋਟ, ਦਰਸ਼ਨ ਸਿੰਘ ਨਿੱਜਰਪੁਰਾ, ਜਸਵਿੰਦਰ ਸਿੰਘ ਚਾਂਦ, ਰੇਸ਼ਮ ਸਿੰਘ ਰਾਏਪੁਰ, ਸਰਬਜੀਤ ਜੰਜੂਆ, ਮਨਜੀਤ ਸਿੰਘ ਪੱਪੀ, ਗੁਰਮੇਲ ਸਿੰਘ, ਇੰਦਰ ਸਿੰਘ ਰਾਏਪੁਰ ਸਮੇਤ ਸੈਕੜੇ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜਰ ਹੋਏ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply