Monday, October 5, 2026

ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਡਰਾਈਵਰਾਂ ਲਈ ਲਾਇਆ ਟ੍ਰੇਨਿੰਗ ਕੈਂਪ

PPN0402201614

ਜੰਡਿਆਲਾ ਗੁਰੂ, 4 ਫਰਵਰੀ (ਹਰਿੰਦਰ ਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ਅਕੈਡਮੀ ਦੇ ਸਮੂਹ ਡਰਾਈਵਰਾਂ ਦੀ ਡਰਾਈਵਿੰਗ ਵਿੱਚ ਸੁਧਾਰ ਲਈ ਇੱਕ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ।ਇਹ ਟ੍ਰੇਨਿੰਗ ਪ੍ਰੋਗਰਾਮ ਅਕੈਡਮੀ ਦੇ ਬੱਚਿਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਰਵਾਇਆ ਗਿਆ।ਇਸ ਪ੍ਰੋਗਰਾਮ ਅਧੀਨ ਸਾਰੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੇ ਮੁੱਢਲੀ ਸਹੂਲਤ ਮੁਹੱਈਆ ਕਰਵਾਉਣ ਪ੍ਰਤੀ ਜਾਣੂ ਕਰਵਾਇਆ ਗਿਆ ਜੋ ਉਹਨਾਂ ਦੀ ਰੋਜ਼ਾਨਾ ਡਿਊਟੀ ਦੌਰਾਨ ਬੜੀ ਸਹਾਇਕ ਸਿੱਧ ਹੋਵੇਗੀ।ਇਹ ਸਾਰਾ ਟ੍ਰੈਨਿੰਗ ਪ੍ਰੋਗਰਾਮ ਏ. ਐਸ. ਆਈ ਪ੍ਰਭਦਿਆਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦੇਹਾਤੀ ਅਤੇ ਹੈਡ ਕਾਂਸਟੇਬਲ ਇੰਦਰਮੋਹਨ ਸਿੰਘ ਵਲੋਂ ਆਯੋਜਿਤ ਕੀਤਾ ਗਿਆ।ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਅਕੈਡਮੀ ਦੇ ਸਾਰੇ ਡਰਾਈਵਰਾਂ ਨੇ ਪ੍ਰਣ ਕੀਤਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਹਮੇਸ਼ਾਂ ਪਾਲਣਾ ਕਰਨਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply