ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਸੰਯੁਕਤ ਅਰਬ ਅਮੀਰਾਤ ਵਿਚ ਇਕ ਗੁਰਦੁਆਰਾ ਸਾਹਿਬ ਵਿਖੇ ਪ੍ਰਵਾਨਿਤ ਮਰਯਾਦਾ ਦੇ ਉਲਟ ਅੰਮ੍ਰਿਤ ਸੰਚਾਰ ਹੋਣ ਦਾ ਰੌਲਾ ਯੋਜਨਾਬੱਧ ਢੰਗ ਨਾਲ ਪਾਇਆ ਜਾ ਰਿਹਾ ਹੈ ਤਾਂ ਕਿ ਤਖਤਾਂ ਦੇ ਜਥੇਦਾਰਾਂ ਦੀ ਕੌਮ ਨਾਲ ਬਣੀ ਦੂਰੀ ਘੱਟ ਕੀਤੀ ਜਾ ਸਕੇ ਅਤੇ ਇਹ ਸਿੱਖ ਕੌਮ ਦੇ ਦਾਨਸ਼ਮੰਦ ਹੋਣ ਦਾ ਢੰਡੋਰਾ ਪਿੱਟ ਕੇ ਕੌਮ ਦੀ ਹਮਾਇਤ ਜੁਟਾਉਣ ਦਾ ਡਰਾਮਾ ਹੈ। ਇਹ ਪ੍ਰਗਟਾਵਾ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕਨਵੀਨਰ ਪੰਥਕ ਤਾਲਮੇਲ ਸੰਗਠਨ ਨੇ ਕਰਦਿਆਂ ਕਿਹਾ ਕਿ ਅੰਮ੍ਰਿਤ ਸੰਚਾਰ ਮਰਯਾਦਾ ਵਿਚ ਹੋਈ ਤਬਦੀਲੀ ਦਾ ਕੌਮ ਸਾਹਮਣੇ ਸਬੂਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਹ ਵੀ ਨਿਰਪੱਖ ਸਿੱਖ ਵਿਦਵਾਨਾਂ ਵਲੋਂ ਜੁਟਾਇਆ ਤੇ ਪੇਸ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਉਥੋਂ ਦੇ ਜ਼ਿੰਮੇਵਾਰ ਸਜਣ ਭਾਈ ਅਮਰਜੀਤ ਸਿੰਘ ਨਾਲ ਫੋਨ ਤੇ ਗੱਲ ਕਰਨ ਤੇ ਪਤਾ ਲੱਗਿਆ ਹੈ ਕਿ ਐਸਾ ਕੁੱਝ ਵੀ ਨਹੀਂ ਵਾਪਰਿਆ ਹੈ। ਇਸੇ ਦੋੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ-ਸ਼ਾਨ ਤੇ ਸਿੱਖ ਸਿਧਾਤਾਂ ਦੀ ਰਾਖੀ ਲਈ ਜੂਝ ਰਹੇ ਪੰਜ ਪਿਆਰਿਆਂ ਵਲੋਂ ਵੀ ਆਪਣੇ ਤੌਰ ‘ਤੇ ਹਾਸਲ ਕੀਤੀ ਸੂਚਨਾ ਦੇ ਅਧਾਰ ‘ਤੇ ਕੌਮ ਨੂੰ ਗੁੰਮਰਾਹ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕਿੰਨੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਉਥੋਂ ਦੀਆਂ ਸੰਗਤਾਂ ਤੇ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਮਰਯਾਦਾ ਅਨੁਸਾਰ ਅੰਮ੍ਰਿਤ ਸੰਚਾਰ ਸੇਵਾ ਨਿਭਾਉਣ ਲਈ ਉਨਾਂ ਨੂੰ ਸੱਦਾ ਦੇ ਰਹੇ ਹਨ। ਉਨਾਂ ਕਿਹਾ ਕਿ ਕੌਮੀ ਮਾਨ-ਸਨਮਾਨ ਦੇ ਪਾਤਰ ਬਣ ਚੁਕੇ ਪੰਜ ਪਿਆਰੇ ਅਤੇ ਉਹ (ਗਿਆਨੀ ਕੇਵਲ ਸਿੰਘ) ਖੁੱਦ ਫਰਵਰੀ ਦੇ ਆਖਰੀ ਹਫਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਜਾ ਰਹੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media