
ਚੌਂਕ ਮਹਿਤਾ, 4 ਫਰਵਰੀ (ਜੋਗਿੰਦਰ ਸਿੰਘ ਮਾਣਾ)- ਫਰਾਂਸ ਸਰਕਾਰ ਨੇ ਪੂਰੇ ਵਿਸ਼ਵ ਵਿੱਚ ਵੱਸਦੇ ਸਿੱਖਾਂ ਉਸ ਸਮੇਂ ਦਾ ਦਿਲ ਜਿੱਤ ਲਿਆ ਹੈ, ਜਦ ਉਸ ਨੇ ਫਰਾਂਸ ਵਿੱਚ ਹਰੇਕ ਸਿੱਖ ਨੂੰ ਪੱਗੜੀ ਸਜਾਉਣ ਦੀ ਜਨਤਕ ਰੂਪ ‘ਚ ਅਜ਼ਾਦੀ ਦੇ ਦਿੱਤੀ।ਜਿਸ ਫੈਸਲੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਸਪੱਸ਼ਟ ਰੂਪ ਨਾਲ ਪ੍ਰਭਾਵ ਵਧੇਗਾ ਤੇ ਵਿਸ਼ਵ ਵਿੱਚ ਅਮਨ ਸਾਂਤੀ ਦਾ ਪ੍ਰਸਾਰ ਹੋਵੇਗਾ।ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਫਰਾਂਸ ਸਰਕਾਰ ਦਾ ਤਹਿ ਦਿਲੋ ਂਧੰਨਵਾਦ ਕਰਦਿਆਂ ਕਹੇ। ਪ੍ਰਿੰਸੀਪਲ ਤਰਸਿੱਕਾ ਨੇ ਫਰਾਂਸ ਵਿੱਚ ਵੱਸਦੇ ਸਾਰੇ ਸਿੱਖ ਵੀਰਾਂ ਨੂੂੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਵੀਰਾਂ ਨੇ ਸਿੱਖੀ ਦੀ ਆਨ ਤੇ ਸ਼ਾਨ ਪੱਗੜੀ ਦੀ ਮਹੱਤਤਾ ਲਈ ਜੋ ਸ਼ੰਘਰਸ਼ ਕੀਤਾ ਅੱਜ ਉਸ ਦਾ ਨਤੀਜਾ ਸਾਰੇ ਵਿਸ਼ਵ ਦੇ ਸਾਹਮਣੇ ਹੈ।ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਪੱਗੜੀ ਉੱਚ ਕਦਰਾਂ ਕੀਮਤਾਂ, ਸਾਂਝੀਵਾਲਤਾ, ਭਾਈਚਾਰਕ ਸਾਂਝ ਤੇ ਸਰਬਤ ਦੇ ਭਲੇ ਦੀ ਪ੍ਰਤੀਕ ਹੈ।
Punjab Post Daily Online Newspaper & Print Media