Sunday, October 4, 2026

ਸੰਤ ਬਾਬਾ ਬਸਤਾ ਸਿੰਘ ਜੀ ਦੀ ਜੀਵਨੀ ਨੂੰ ਸਮਰਪਿਤ ਕਿਤਾਬ ਰਲੀਜ਼

PPN0402201617

ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸੇਵਾ ਦੇ ਪੁੰਜ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਬਸਤਾ ਸਿੰਘ ਜੀ ਝਾੜ ਸਾਹਿਬ ਕੈਰੋਂ ਵਾਲਿਆਂ ਦੀ ਜੀਵਨੀ ਨੂੰ ਸਮਰਪਿਤ ਮਾਸਟਰ ਜੁਗਿੰਦਰ ਸਿੰਘ ਫੁੱਲ ਵੱਲੋਂ ਲਿਖੀ ਗਈ ਕਿਤਾਬ ਜਿਸ ਨੂੰ ਗਿਆਨੀ ਜਗਤਾਰ ਸਿੰਘ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਸਿੰਘ ਸਾਹਿਬਾਨਾਂ ਵੱਲੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਬਾਬਾ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਝਾੜ ਸਾਹਿਬ ਕੈਰੋਂ ਨੇ ਦੱਸਿਆ ਕਿ ਬਾਬਾ ਬਸਤਾ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਜਿੱਥੇ ਲੋਕ ਸੇਵਾ ਨੂੰ ਸਮਰਪਿਤ ਰੱਖਿਆ ਉਥੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸੰਵਾਰਨ ਲਈ ਸੰਗਤਾਂ ਨੂੰ ਪ੍ਰੇਰਿਤ ਵੀ ਕੀਤਾ ਅਤੇ ਇਸਤੋਂ ਇਲਾਵਾ ਧਾਰਮਿਕ ਸਥਾਨਾਂ, ਸਕੂਲਾਂ ਅਤੇ ਸੜਕਾਂ ਆਦਿ ਬਣਵਾਉਣ ਵਿੱਚ ਆਪਣੇ ਸਿਰ ‘ਤੇ ਟੋਕਰੀਆਂ ਚੁੱਕ ਕੇ ਅਹਿਮ ਯੋਗਦਾਨ ਪਾਉਂਦੇ ਰਹੇ।ਉਨ੍ਹਾ ਦੀ ਜੀਵਨੀ ਨੂੰ ਮੁੱਖ ਰੱਖਦਿਆਂ ਹੋਇਆ ਕਿਤਾਬ ਲਿਖਣਾ ਸ਼ਲਾਘਾਯੋਗ ਉਪਰਾਲਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply