
ਪੱਟੀ, 4 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੱਟੀ ਨੇੜਲੇ ਪਿੰਡ ਸਭਰਾਂ ਦੇ 103 ਪਰਿਵਾਰ ਜਿਨ੍ਹਾਂ ਦੀਆਂ ਕਰੀਬ 450 ਵੋਟਾਂ ਹਨ, ਨੂੰ ਸਿਆਸੀ ਸ਼ਹਿ ‘ਤੇ ਪਿੰਡ ਸਭਰਾਂ ਵਿੱਚੋਂ ਕੱਢ ਕੇ ਪਿੰਡ ਜੋਤੀਸ਼ਾਹ ਨਾਲ ਜੋੜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਉਪਰੋਕਤ ਪਰਿਵਾਰਾਂ ਦੇ ਮੁੱਖੀਆਂ ਨੇ ਇਸ ਫੈਸਲੇ ਖਿਲਾਫ ਸੁਰਜੀਤ ਸਿੰਘ, ਪ੍ਰਮਜੀਤ ਸਿੰਘ, ਗੁਰਸਾਹਬ ਸਿੰਘ, ਹਰਦੀਪ ਸਿੰਘ ‘ਤੇ ਨਿੰਦਰ ਸਿੰਘ ਦੀ ਅਗਵਾਈ ਹੇਠ ਬੀਡੀਪੀਓ ਪੱਟੀ ਜਗਜੀਤ ਸਿੰਘ ਬੱਲ ਨੂੰ ਆਪਣਾ ਰੋਸ ਪੱਤਰ ਦਿੰਦਿਆਂ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਉਕਤ 103 ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਪਿੰਡ ਸਭਰਾਂ ਦੀਆਂ ਬਹਿਕਾਂ ‘ਤੇ ਰਹਿ ਰਹੇ ਹਨ, ਪਰ ਕੁਝ ਮੋਹਤਬਾਰਾਂ ਵੱਲੋਂ ਸਿਆਸੀ ਸ਼ਹਿ ‘ਤੇ ਇਨ੍ਹਾਂ ਪਰਿਵਾਰਾਂ ਨੂੰ ਪਿੰਡ ਜੋਤੀ ਸ਼ਾਹ ਦੀਆਂ ਵੋਟਾਂ ਨਾਲ ਜੋੜਣ ਲਈ ਪਿੰਡ ਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਕਮਰਾਨ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਬਦਲਿਆ ਤਾਂ ਸਮੂਹ ਪਰਿਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਦਾ ਹਰ ਪਿੰਡ ਵਿੱਚ ਘਿਰਾਓ ਕਰਨਗੇ ਅਤੇ ਅੱਜ ਤੋਂ ਹੀ ਆਪਣੇ ਘਰਾਂ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ। ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ ਤਾਂ ਜਿੱਥੇ ਸਾਡੇ ਵੱਲੋਂ ਵੱਖ-ਵੱਖ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ‘ਤੇ ਧਰਨੇ ਲਾਏ ਜਾਣਗੇ ਉੱਥੇ ਹੀ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਮੱਖਣ ਸਿੰਘ, ਮੁਖਤਾਰ ਸਿੰਘ, ਨਿੰਦਰ ਸਿੰਘ, ਗੁਰਸੇਵਕ ਸਿੰਘ, ਰੇਸ਼ਮ ਸਿੰਘ, ਮੁਖਤਾਰ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ, ਸੰਤ ਸਿੰਘ, ਸਰਵਨ ਸਿੰਘ, ਲਾਡੀ, ਗੁਰਮੁੱਖ ਸਿੰਘ, ਚੰਣ, ਕਰਮ ਸਿੰਘ, ਹਰਿੰਦਰ ਸਿੰਘ, ਹਰਜੀਤ ਸਿੰਘ ਆਦਿ ਸ਼ਾਮਿਲ ਸਨ।
Punjab Post Daily Online Newspaper & Print Media