Saturday, October 3, 2026

ਸਕੂਲ ਦੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾ ਕੇ ਕੂਕਾ ਅੰਦੋਲਨ ਦੇ ਸ਼ਹੀਦਾਂ ਨੂੰ ਕੀਤਾ ਯਾਦ

ਬਟਾਲਾ, 5 ਫਰਵਰੀ (ਨਰਿੰਦਰ ਸਿੰਘ ਬਰਨਾਲ)- ਦੇਸ਼ ਦੀ ਸੁਤੰਤਰਤਾ ਸੰਗਰਾਮ ਦੇ ਮਹਾਨ ਅੰਦੋਲਨ ਕੂਕਾ ਅੰਦੋਲਨ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ 150 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਸਰਕਾਰੀ ਹਾਈ ਸਕੂਲ ਕਾਦੀਆਂ ਵਿਖੇ ਆਯੋਜਿਤ ਕੀਤਾ ਗਿਆ। ਇਸ ਮੋਕੇ ਸਕੂਲ ਦੇ ਵਿਦਿਆਰਥੀਆਂ ਦੇ ਬਣੇ ਵੱਖ-ਵੱਖ ਹਾਊਸਾਂ ਵਿਚ ਭਾਸ਼ਣ ਮੁਕਾਬਲੇ,ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਅਧਿਆਪਕਾ ਸ੍ਰੀਮਤੀ ਅਰੁਣਾ ਗੁਪਤਾ ਨੇ ਕੀਤੀ। ਉਹਨਾਂ ਆਪਣੇ ਸੰਬੋਧਨ ਚ ਕੂਕਾ ਅੰਦੋਲਨ ਦੀ ਭਾਰਤੀ ਸੁਤੰਤਰਤਾ ਸੰਗਰਾਮ ਦੇਣ ਅਤੇ ਨਾਮਧਾਰੀ ਸੰਪ੍ਰਦਾਇ ਦੇ ਮੁੱਖੀ ਸਤਿਗੁਰੂ ਰਾਮ ਸਿੰਘ ਜੀ ਵਲੋਂ ਸਮਾਜ-ਸੁਧਾਰ ਲਈ ਕੀਤੇ ਕਾਰਜਾਂ ਤੇ ਚਾਨਣਾ ਪਾਇਆ। ਇਸ ਮੋਕੇ ਸਕੂਲ ਦੇ ਵਿਦਿਆਰਥੀ ਸ਼ੁਸ਼ੀਲ ਕੁਮਾਰ,ਮਨਪ੍ਰੀਤ ਕੋਰ, ਅਰੁਣ ਖੋਸਲਾ, ਰਿੰਪਲ ਨੇ ਭਾਸ਼ਣ ਪੇਸ਼ ਕੀਤੇ। ਸਕੂਲ ਅਧਿਆਪਕਾਂ ਸ਼੍ਰੀਮਤੀ ਕੁਲਦੀਪ ਕੋਰ ਅਤੇ ਸ਼੍ਰੀਮਤੀ ਹਰਵਿੰਦਰ ਕੋਰ ਨੇ ਸੰਬੋਧਨ ਕੀਤਾ।ਮੁੱਖ ਅਧਿਆਪਕਾਂ ਸ਼੍ਰੀਮਤੀ ਅਰੁਣਾ ਗੁਪਤਾ, ਸ਼੍ਰੀਮਤੀ ਕੁਲਦੀਪ ਕੋਰ, ਸ਼੍ਰੀਮਤੀ ਹਰਵਿੰਦਰ ਕੋਰ ਅਧਿਆਪਕਾਵਾਂ ਤੋਂ ਇਲਾਵਾ ਅਨੀਤਾ ਦੇਵੀ, ਨੀਰੂ ਭੰਡਾਰੀ, ਸਿਮਰਨ ਕੋਰ, ਪੂਨਮ ਵਰਮਾ ਕਾਂਤਾ ਦੇਵੀ ਵਿਪਨ ਕੁਮਾਰ, ਅਮਰਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply