Friday, October 2, 2026

ਜੇਲ੍ਹ ਵਾਰਡਨ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ

ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਆਈ ਟੀ ਚੌਕ ਪਟਿਆਲਾ ਫਾਟਕ ਦੀ ਰੇਲਵੇ ਲਾਇਨ ‘ਤੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਦੀ ਖ਼ਬਰ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰ ਹਰਬੰਸ ਸਿੰਘ, ਸੁਨੀਲ ਗਰਗ, ਲੱਕੀ, ਰਜਿੰਦਰ ਕੁਮਾਰ ਨੇ ਘਟਨਾ ਸਥਾਨ ‘ਤੇ ਜਾ ਕੇ ਵੇਖਿਆਂ ਕਿ ਉਸ ਵਿਅਕਤੀ ਦਾ ਧੜ ਸਰੀਰ ਨਾਲੋਂ ਜੁਦਾ ਹੋ ਚੁੱਕਿਆ ਸੀ। ਜੀ ਆਰ ਪੀ ਥਾਣਾ ਦੀ ਪੁਲਿਸ ਦੇ ਆਉਣ ‘ਤੇ ਤਲਾਸ਼ੀ ਲੈਣ ਉਪਰੰਤ ਮਾਨਸਾ ਜੇਲ੍ਹ ਦੇ ਆਈ ਕਾਰਡ ਪ੍ਰਾਪਤ ਹੋਇਆ ਤਾਂ ਪਤਾ ਲੱਗਿਆ ਕਿ ਮ੍ਰਿਤਕ ਮਾਨਸਾ ਜੇਲ੍ਹ ਵਿੱਚ ਵਾਰਡਨ ਦੀ ਡਿਊਟੀ ਕਰ ਰਿਹਾ ਸੀ। ਮ੍ਰਿਤਕ ਦੀ ਮੌਤ ਕਿਵੇਂ ਹੋਈ ਜਾਂਂ ਆਤਮ ਹੱਤਿਆ ਬਾਰੇ ਪੁਲਿਸ ਵਲੋਂ ਤਫ਼ਤੀਸ ਜਾਰੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply