ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਸੋਹਰਾਬ ਪਬਲਿਕ ਸਕੂਲ ਵਿਖੇ ਅੱਜ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਉਭਾਰਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਰਟ ਕਿੱਡ ਮਾਲੇਰਕੋਟਲਾ ਓਪਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ 2 ਤੋਂ 4 ਸਾਲ ਦੇ ਲਗਭਗ 100 ਛੋਟੇ ਬੱਚਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਲੜਕਿਆਂ ਵਿੱਚੋਂ ਸਮਾਰਟ ਕਿੱਡ ਮਾਲੇਰਕੋਟਲਾ ਦਾ ਖ਼ਿਤਾਬ ਰਿਆਨ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਅਹਦ, ਅਤੇ ਤੀਜਾ ਸਥਾਨ ਕਮਲਜੋਤ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜ਼ੀਸ਼ਾਨ, ਰਿਹਾਨ, ਅਲਹਮਦ ਬੁਖਾਰੀ, ਉਸਮਾਨ ਅਤੇ ਅੰਜ਼ਰ ਅਬਦਾਲੀ ਨੂੰ ਕਨਸੋਲੇਸ਼ਨ ਇਨਾਮ ਵੀ ਦਿੱਤੇ ਗਏ। ਇਸੇ ਤਰ੍ਹਾਂ ਹੀ ਲੜਕੀਆਂ ਵਿੱਚੋਂ ਸਮਾਰਟ ਕਿੱਡ ਮਾਲੇਰਕੋਟਲਾ ਮੁਬੀਨ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਮਨਹਾ ਅਤੇ ਤੀਸਰਾ ਸੈਹਰਿਸ਼ ਨੇ ਪ੍ਰਾਪਤ ਕੀਤਾ ਅਤੇ ਰਜ਼ਾ ਇਮਰਾਨ, ਤਵਿਸ਼ਿਕਾ, ਅਰੂਸਾ, ਮਾਰੀਆ ਅਤੇ ਆਰੀਫਾ ਨੂੰ ਵੀ ਕਨਸੋਲੇਸ਼ਨ ਇਨਾਮ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਮੈਡਮ ਜ਼ੌਹਰਾ ਸੱਤਾਰ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media