Friday, October 2, 2026

“ਜੀਵ ਵਿਕਾਸ ਤੇ ਅੰਧ-ਵਿਸ਼ਵਾਸ“ ਵਿਸ਼ੇ ਤੇ ਮਾਲੇਰਕੋਟਲਾ ਵਿੱਚ ਗੋਸ਼ਟੀ ਅੱਜ

ਮਾਲੇਰਕੋਟਲਾ, 5 ਫਰਵਰੀ (ਹਰਮਿੰਦਰ ਸਿੰਘ ਭੱਟ)- ਸਮਾਜ ਵਿੱਚ ਵਿਗਿਆਨ ਦਾ ਪਰਚਾਰ ਕਰਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੁਟੀ ਤਰਕਸ਼ੀਲ ਸੋਸਾਇਟੀ ਪੰਜਾਬ ਲੋਕਾਂ ਵਿੱਚ ਆਪਣਾ ਇੱਕ ਵਿਸ਼ੇਸ਼ ਅਧਾਰ ਰੱਖਦੀ ਹੈ। ਇਸ ਦੁਆਰਾ ਵਿੱਢੀ ਮੁਹਿੰਮ ਨੇ ਲੋਕਾਂ ਦੀ ਸੋਚ ਵਿੱਚ ਲਾਜਮੀ ਤੌਰ ਤੇ ਇੱਕ ਤਬਦੀਲੀ ਲਿਆਂਦੀ ਹੈ। ਇਸੇ ਦਿਸ਼ਾ ਵਿੱਚ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਇੱਕ ਗੋਸ਼ਟੀ ‘ਜੀਵ-ਵਿਕਾਸ ਅਤੇ ਅੰਧ-ਵਿਸ਼ਵਾਸ’ ਦੇ ਵਿਸ਼ੇ ਤੇ 7 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਵਿਖੇ 10 ਵਜੇ ‘ਲੈਂਗੂਏਜ ਪੁਆਇੰਟ ਕੰਪਿਊਟਰ ਕੇਂਦਰ’ ਨੇੜੇ ਬਸ ਸਟੈਂਡ, ਮਾਲੇਰਕੋਟਲਾ ਵਿਖੇ ਕਾਰਵਾਈ ਜਾ ਰਹੀ ਹੈ, ਇਸ ਗੋਸ਼ਟੀ ਦੇ ਮੁੱਖ ਬੁਲਾਰੇ ਡਾ.ਅਵਤਾਰ ਸਿੰਘ ਢੀਂਡਸਾ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੋਸਾਇਟੀ ਦੇ ਮੀਡੀਆ ਮੁੱਖੀ ਸਿਰਾਜ ਅਨਵਰ ਨੇ ਦੱਸਿਆ ਕਿ ਜੀਵ-ਵਿਕਾਸ ਦੇ ਵਿਸ਼ੇ ਤੇ ਪਰਚੱਲਿਤ ਗਲਤ ਜਾਣਕਾਰੀ ਨੇ ਅੰਧ-ਵਿਸ਼ਵਾਸ ਲਈ ਜਰਖੇਜ ਜਮੀਨ ਦਾ ਕੰਮ ਕੀਤਾ ਹੈ। ਇਸ ਲਈ ਇਸ ਵਿਸ਼ੇ ਤੇ ਸੋਸਾਇਟੀ ਦੁਆਰਾ ਸਾਰਥਕ ਬਹਿਸ ਕਰਵਾਉਣ ਲਈ ਜਾਗਰੂਕ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply