Tuesday, September 29, 2026

ਸੇਵਾ ਮੁਕਤ ਹੋਏ ਡੀ.ਏ.ਵੀ ਕਾਲਜ ਦੇ ਸੁਪਰਡੈਂਟ ਅਕਾਊਂਟਸ ਨੂੰ ਦਿੱਤੀ ਵਿਦਾਇਗੀ ਪਾਰਟੀ

PPN0702201609ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਵਿਖੇ 35 ਸਾਲਾਂ ਤੋਂ ਬਤੌਰ ਅਕਾਊਂਟਸ ਸੁਪਰਡੈਂਟ ਸੇਵਾ ਨਿਭਾਅ ਰਹੇ ਨਰਿੰਦਰ ਕੁਮਾਰ ਦੀ ਸੇਵਾ ਮੁਕਤੀ ‘ਤੇ ਕਾਲਜ ਪ੍ਰਿੰਸੀਪਲ ਤੇ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਸਮੇਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਨਰਿੰਦਰ ਕੁਮਾਰ ਦੀਆਂ ਸੇਵਾਵਾਂ ਦੀ ਸ਼ਲ਼ਾਘਾ ਕਰਦੇ ਹੋਏ ਕਿਹਾ ਕਿ ਉਨਾਂ ਨੇ ਆਪਣੀ ਲੰਮੀ ਸੇਵਾ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਈ । ਕਾਲਜ ਦੇ ਵਾਇਸ ਪਿੰਸੀਪਲ ਡਾ. ਵਿਸ਼ ਬੰਧੂ ਨੇ ਵੀ ਸੁਪਰਡੈਂਟ ਨਰਿੰਦਰ ਕੁਮਾਰ ਦੇ ਵਲੋਂ ਕੀਤੇ ਕੰਮਾਂ ਦੀ ਤਾਰੀਫ ਕੀਤੀ ।ਇਸ ਮੌਕੇ ਨਵਨਿਯੁੱਕਤ ਸੁਪਰਡੈਟ ਅਕਾਊਂਟਸ ਸਤੀਸ਼ ਸਾਹਨੀ, ਅਰੁਣ ਸ਼ੇਖਰੀ ਅਤੇ ਕਾਲਜ ਸਟਾਫ ਮੈਂਬਰ ਮੌਜੂਦ ਸਨ। ਦੱਸਣਯੋਗ ਹੈ ਕਿ ਨਰਿੰਦਰ ਕੁਮਾਰ 1980 ‘ਚ ਕਾਲਜ਼ ਦੇ ਜਨਰਲ ਦਫਤਰ ਵਿੱਚ ਭਰਤੀ ਹੋ ਕੇ ਅਕਾਊਂਟਸ ਵਿਭਾਗ ਤੱਕ ਬਿਹਤਰੀਨ ਸੇਵਾਵਾਂ ਨਿਭਾਈਆਂ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply