Tuesday, September 29, 2026

ਥਾਣਾ ਮਹਿਤਾ ਵੱਲੋ 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ- ਪਰਚਾ ਦਰਜ

PPN0702201610ਚੌਂਕ ਮਹਿਤਾ, 7 ਫਰਵਰੀ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀ ਥਾਣਾ ਮਹਿਤਾ ਦੀ ਪੁਲਿਸ ਵੱਲੋ ਗਸ਼ਤ ਦੌਰਾਨ ਇੱਕ ਸ਼ੱਕੀ ਨੌਜਵਾਨ ਕੋਲੋ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ।ਜਾਣਕਾਰੀ ਅਨੁਸਾਰ ਐਸ.ਐਸ.ਪੀ ਜਸਦੀਪ ਸਿੰਘ ਸ਼ੈਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਥਾਣਾ ਮਹਿਤਾ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਜਾ ਰਹੀ ਗਸ਼ਤ ਦੌਰਾਨ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨਾਲ ਏ.ਐਸ.ਆਈ ਬਘੇਲ ਸਿੰਘ, ਸੋਹਣ ਸਿੰਘ, ਗੁਰਦੇਵ ਸਿੰਘ (ਦੋਵੇਂ ਹੌਲਦਾਰ) ਅਤੇ ਹੋਰ ਪੁਲਸ ਮੁਲਾਜਮਾਂ ਵੱਲੋ ਗਸ਼ਤ ਦੌਰਾਨ ਪਿੰਡ ਚੰਨਣਕੇ ਦੀ ਡਰੇਨ ਦੇ ਪੁੱਲ ਤੋ ਇੱਕ ਸ਼ੱਕੀ ਨੌਜਵਾਨ ਜੋ ਪੈਦਲ ਜਾ ਰਿਹਾ ਸੀ, ਪੁਲਿਸ ਨੂੰ ਦੇਖ ਕੇ ਘਬਰਾਹਟ ਵਿਚ ਦੌੜ੍ਹਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਿਸ ਮੁਲਾਜਮਾਂ ਨੇ ਬਹੁਤ ਹੁਸ਼ਿਆਰੀ ਨਾਲ ਉਸ ਨੂੰ ਕਾਬੂ ਕਰ ਲਿਆ।ਪੁੱਛਗਿੱਛ ਕਰਨ ‘ਤੇ ਉਸ ਨੇ ਆਪਣਾ ਨਾਮ ਤਜਿੰਦਰ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਕੌਮ ਮੱਜ੍ਹਬੀ ਵਾਸੀ ਜੇਠੂਵਾਲ ਥਾਣਾ ਕੰਬੋਹ ਦੱਸਿਆ, ਤਲਾਸ਼ੀ ਲੈਣ ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਪੁਲਿਸ ਵੱਲੋ 5 ਫਰਵਰੀ ਨੂੰ ਧਾਰਾ 21, 22, 61, 85 ਤਹਿਤ ਮੁਕੱਦਮਾ ਨੰਬਰ 7 ਦਰਜ ਕਰਕੇ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਬਾਬਾ ਬਕਾਲਾ ਵਿਖੇ ਪੇਸ਼ ਕੀਤਾ ਗਿਆ, ਜਿਥੇ ਕਥਿਤ ਦੋਸ਼ੀ ਨੂੰ ਥਾਣਾ ਮਹਿਤਾ ਦੀ ਪੁਲਿਸ ਵੱਲੋ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਵਾਪਸ ਥਾਣਾ ਮਹਿਤਾ ਲਿਆਂਦਾ ਗਿਆ।ਐਸ.ਐਚ.ਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਕੋਲਂੋ ਨਸ਼ੇ ਦੀ ਹੋਰ ਬਰਾਮਦਗੀ ਹੋਣ ਦੀ ਆਸ ਹੈ।ਉਨਾ੍ਹਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਨਸ਼ਾ ਸਮਗੱਲਰਾਂ ‘ਤੇ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਇਲਾਕੇ ਵਿੱਚ ਅਮਨ ਸ਼ਾਤੀ ਬਣਾਈ ਰੱਖਣ ਲਈ ਕਿਸੇ ਵੀ ਗੁੰਡਾ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply