Thursday, October 1, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੁੜ-ਮੁਲਾਂਕਣ ਦੀ ਆਨ-ਲਾਈਨ ਸੇਵਾ ਸ਼ੁਰੂ

PPN0802201614ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਦੇ ਦਫਤਰ ਵਿਖੇ ਮੁੜ-ਮੁਲਾਂਕਣ ਦੀ ਆਨ-ਲਾਈਨ ਐਪਲੀਕੇਸ਼ਨ ਦਾ ਉਦਘਾਟਨ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਰੇਨੂੰ ਭਾਰਦਵਾਜ ਅਤੇ ਮੁੜ-ਮੁਲਾਂਕਣ ਸ਼ਾਖਾ ਦੇ ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਚਾਹਲ ਵੱਲੋਂ ਕੀਤਾ ਗਿਆ। ਇਸ ਐਪਲੀਕੇਸ਼ਨ ਦੁਆਰਾ ਪ੍ਰੀਖਿਆਰਥੀ ਆਪਣਾ ਮੁੜ-ਮੁਲਾਂਕਣ ਦਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਨਿਰਧਾਰਤ ਸਮੇਂ ਅਨੁਸਾਰ ਅਪਲਾਈ ਕਰਕੇ ਸਟੇਟ ਬੈਂਕ ਆਫ ਪਟਿਆਲਾ ਦੀ ਕਿਸੇ ਵੀ ਸ਼ਾਖਾ ਵਿਚ ਫੀਸ ਜਮ੍ਹਾਂ ਕਰਵਾ ਸਕਦੇ ਹਨ। ਇਸ ਤਰ੍ਹਾਂ ਦੇ ਫਾਰਮ ਦੀ ਪ੍ਰਿੰਟ ਕਾਪੀ ਯੂਨੀਵਰਸਿਟੀ ਵਿਖੇ ਜਮ੍ਹਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਐਪਲੀਕੇਸ਼ਨ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵੱਲੋਂ ਸ੍ਰੀ ਸੰਦੀਪ ਸੂਦ ਦੁਅਰਾ ਤਿਆਰ ਕੀਤੀ ਗਈ। ਇਸ ਮੌਕੇ ਸ. ਤੀਰਥ ਸਿੰਘ, ਇੰਚਾਰਜ ਕੰਪਿਊਟਰ ਸੈਂਟਰ, ਸ. ਸਰਬਜੀਤ ਸਿੰਘ, ਸਿਸਟਮ ਮੈਨੇਜਰ (ਪ੍ਰੀਖਿਆਵਾਂ), ਸ੍ਰੀ ਕੇ.ਬੀ. ਸਪਰਾ, ਸਹਾਇਕ ਰਜਿਸਟਰਾਰ, ਸ੍ਰੀ ਸ਼ਾਮ ਮੋਹਨ, ਨਿਗਰਾਨ ਅਤੇ ਡਿਵੈਲਪਮੈਂਟ ਟੀਮ ਦੇ ਮੈਂਬਰ ਸ੍ਰੀ ਸੰਦੀਪ ਸੂਦ ਅਤੇ ਸ੍ਰੀ ਅਮਨ ਅਰੋੜਾ ਵੀ ਸ਼ਾਮਿਲ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply