
ਅੰਮ੍ਰਿਤਸਰ, 1 ਮਈ (ਦੀਪ ਦਵਿੰਦਰ ਸਿੰਘ)- ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਜਨਰਲ ਬਾਡੀ ਦੀ ਚੋਣ 4 ਮਈ ਨੂੰ ਪੰਜਾਬੀ ਭਵਨ ਲੁਧਿਆਣ ਵਿਖੇ ਹੋ ਰਹੀਂ ਹੈ। ਜਿਸ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਦਸਿਆ ਕਿ ਸੰਸਥਾ ਦੇ ਜਨਰਲ ਸਕੱਤਰ ਦੀ ਸਰਬਸੰਮਤੀ ਦੀ ਚੋਣ ਤੋਂ ਬਾਅਦ ਪ੍ਰਧਾਨ ਅਤੇ ਬਾਕੀ ਦੇ ਅਹੁੰਦੇਦਾਰਾਂ ਦੀ ਚੋਣ ਹੋਵੇਗੀ। ਜਿਸ ਵਿਚ ਪ੍ਰਧਾਨਗੀ ਡਾ:ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ: ਸੁਰਜੀਤ ਸਿੰਘ, ਮੀਤ ਪ੍ਰਧਾਨ ਵੱਜੋਂ ਸ਼ਾਇਰ ਦੇਵ ਦਰਦ ਅਤੇ ਮੈਂਬਰ ਪ੍ਰਬੰਧਕੀ ਬੋਰਡ ਵਾਸਤੇ ਭੂਪਿੰਦਰ ਸਿੰਘ ਸੰਧੂ ਅਤੇ ਤਰਸੇਮ ਬਰਨਾਲਾ ਚੋਣ ਲੜ ਰਹੇ ਹਨ। ਇੰਨਾਂ ਲੇਖਕਾਂ ਨੂੰ ਜਿਤਾਉਣ ਲਈ ਨਾਮਵਰ ਲੇਖਕਾਂ ਅਤੇ ਬੁੱਧੀਜੀਵੀ ਸਰਵਸ੍ਰੀ ਹਰਭਜਨ ਸਿੰਘ ਹੁੰਦਲ, ਡਾ. ਕਰਮਜੀਤ ਸਿੰਘ, ਸੁਸ਼ੀਲ ਦੁਸਾਂਝ, ਸ੍ਰੀ ਮਲਵਿੰਦਰ ਸਿੰਘ, ਗੁਰਭਜਨ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਸ੍ਰੀ ਜਗਦੀਸ਼ ਸਚਦੇਵਾ, ਡਾ. ਇਕਬਾਲ ਕੌਰ ਸੌਧ, ਹਰਿਭਜਨ ਸਿੰਘ ਭਾਟੀਆ, ਮੱਖਣ ਕੋਹਾੜ, ਜਗਦੇਵ ਸਿੰਘ ਜਸੋਵਾਲ, ਡਾ: ਨਿਰਮਲ ਜੌੜਾ, ਡਾ: ਸੁਖਦੇਵ ਸਿੰਘ ਖਾਹਰਾ, ਡਾ: ਧਰਮ ਸਿੰਘ, ਡਾ: ਬਿਕਰਮ ਸਿੰਘ ਘੁੱਮਣ, ਡਾ: ਭਾਗਇੰਦਰ ਕੌਰ, ਡਾ: ਬਲਜੀਤ ਕੌਰ ਰਿਆੜ, ਡਾ: ਹਰਮਿੰਦਰ ਸਿੰਘ ਬੇਦੀ, ਸ੍ਰ. ਹਿਰਦੇਪਾਲ ਸਿੰਘ, ਡਾ: ਸੁਖਬੀਰ ਕੌਰ ਮਾਹਲ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਇੰਦਰਾ ਵਿਰਕ, ਡਾ: ਆਤਮ ਰੰਧਾਵਾ, ਸ੍ਰੀ ਗੁਰਤੇਜ ਮਾਨ, ਡਾ: ਹਰਭਜਨ ਖੇਮਕਰਨੀ ਆਦਿ ਨੇ ਸ੍ਰੀ ਦੇਵ ਦਰਦ ਅਤੇ ਭੂਪਿੰਦਰ ਸਿੰਘ ਸੰਧੂ ਨੂੰ ਜਿਤਾਊਣ ਲਈ ਵੋਟਰਾਂ ਨੂੰ ਪੂਰ ਜੋਰ ਅਪੀਲ ਕੀਤੀ।
Check Also
ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …
Punjab Post Daily Online Newspaper & Print Media