Friday, July 26, 2024

ਬੀਐਨਐਸ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਵਲੋਂ ਹਾੱਫ ਮੈਰਾਥਨ ਦਾ ਆਯੋਜਨ

ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬੀਐਸਐਫ ਦੀ ੬੭ਵੀਂ ਬਟਾਲੀਅਨ ਵਚਨਬੰਦ – ਲਡਵਾਲ, ਕੁਮਾਰ

PPN010518
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ)-  ਇਕ ਮਈ ਦਾ ਦਿਹਾੜਾ ਵਿਸ਼ਵ ਮੈਰਾਥਨ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਬੀਐਨਐਸ ਇੰਟਰਨੈਸ਼ਨਲ ਸਕੂਲ ਅਤੇ ਬੀਐਨਐਸ ਇੰਟਰਨੈਸ਼ਨਲ ਸਪੋਰਟਸ ਅਕੈਡਮੀ ਭਿੱਟੇਵੱਡ ਦੇ ਵਲੋਂ ਸਾਂਝੇ ਤੋਰ ਤੇ ਐਮਡੀ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਵਿਚ ਇਕ ਹਾੱਫ ਮੈਰਾਥਨ ਦਾ ਆਯੋਜਨ ਕੀਤਾ ਗਿਆ ਜੋ ਕਿ ਭਿੱਟੇਵੱਡ ਨਹਿਰ ਤੋਂ ਸ਼ੁਰੂ ਹੋ ਕੇ ਪਿੰਡ ਮਾਨਾਂਵਾਲਾ ਵਿਖੇ ਸੰਪੰਨ ਹੋਈ। ਇਸ ਹਾੱਫ ਮੈਰਾਥਨ ਵਿਚ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ, ਬੀਐਨਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ, ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੌਲਾਨੰਗਲ, ਸੀਨੀਅਰ ਸੈਕੰਡਰੀ ਸਕੂਲ ਹਰਛਾ ਛੀਨਾ ਤੋਂ ਇਲਾਵਾ ਕਈ ਹੋਰ ਸਕੂਲਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਖੇਡ ਪ੍ਰਤੀਯੋਗਤਾ ਦਾ ਸ਼ੁੱਭ ਆਰੰਭ ਰਾਮਤੀਰਥ ਸਥਿਤ ਬੀਐਸਐਫ ਦੀ 67ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਪਵਨ ਲਡਵਾਲ ਅਤੇ ਐਜੂਟੈਂਟ ਰਾਜ ਕੁਮਾਰ ਨੇ ਸਾਂਝੇ ਤੋਰ ਤੇ ਹਰੀ ਝੰਡੀ ਦਿਖਾ ਕੇ ਕੀਤਾ। ਇਸ ਹਾੱਫ ਮੈਰਾਥਨ  ਨੂੰ ਮਹਿਲਾ ਪੁਰਸ਼ਾਂ ਦੇ ਅੰਡਰ 14-16 ਸਾਲ ਉਮਰ ਵਰਗ ਦੇ ਦੋ ਹਿੱਸਿਆਂ ਵਿਚ ਵੰਡਿਆਂ ਗਿਆ। ਅੰਡਰ 14 ਸਾਲ ਲੜਕੀਆਂ ਦੇ ਵਰਗ ਵਿਚ ਪਰਮਿੰਦਰ ਕੋਰ, ਕੋਮਲਪ੍ਰੀਤ ਕੋਰ, ਸੁਮਨਦੀਪ ਕੋਰ, ਮਨਦੀਪ ਕੋਰ ਤੇ ਇਸੇ ਉਮਰ ਵਰਗ ਦੇ ਲੜਕਿਆਂ ਵਿਚ ਜਸਕਰਨ ਸਿੰਘ, ਚਮਕੋਰ ਸਿੰਘ, ਸੁਖਬੀਰ ਸਿੰਘ ਅਤੇ, 16ਸਾਲ ਉਮਰ ਵਰਗ ਲੜਕੀਆਂ ਵਿਚ ਸੋਦੀਪ ਕੋਰ,ਰੁਪਿੰਦਰ ਕੋਰ, ਸੁਖਪ੍ਰੀਤ ਕੋਰ, ਅਤੇ ਇਸੇ ਉਮਰ ਵਰਗ ਦੇ ਲੜਕਿਆਂ ਵਿਚ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਤੇ ਪ੍ਰਗਟ ਸਿੰਘ ਤੋਂ ਇਲਾਵਾ ਗੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਕੋਰ, ਕੋਮਲਦੀਪ ਕੋਰ, ਕਿਰਨਪ੍ਰੀਤ ਕੋਰ, ਕਰਮਪ੍ਰੀਤ ਕੋਰ, ਜਸਪਿੰਦਰ ਸਿੰਘ, ਜਸਕਰਨ ਸ਼ਿੰਘ ਆਦਿ ਨੂੰ ਉਚੇਚੇ ਤੋਰ ਤੇ ਸਨਮਾਨਤ ਕਰਦਿਆਂ ਡਿਪਟੀ ਕਮਾਂਡੈਂਟ ਪਵਨ ਲਡਵਾਲ, ਤੇ ਐਜੂਟੈਂਟ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰ ਵਿਚ ਵਧੀਆਂ ਸਿਹਤ ਵਾਲੇ ਬੱਚੇ ਹਨ, ਜਿੰਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਜਰੂਰਤ ਹੈ, ਜਿਸ ਨਾਲ ਉਹ ਵਧੀਆਂ ਖਿਡਾਰੀ ਤੇ ਚੰਗੇ ਭਾਰਤੀ ਬਣ ਸਕਦੇ ਹਨ, ਇੰਨਾਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬੀਐਸਐਫ ਦੀ 67ਵੀਂ ਬਟਾਲੀਅਨ ਵਚਨਬੰਦ ਹੈ ਤੇ ਹਮੇਸ਼ਾਂ ਯਤਨਸ਼ੀਲ ਰਹੇਗੀ। ਇਸ ਮੋਕੇ ਕੋਚ ਜੀਐਸ਼ ਸੰਧੂ, ਪ੍ਰਿੰਸੀਪਲ ਗੁਰਬਾਜ ਸਿੰਘ ਤੋਲਾ ਨੰਗਲ, ਡਾਕਟਰ ਗੁਦਿਆਲ ਸਿੰਘ ਮਾਨਾਂਵਾਲਾ, ਪ੍ਰਿੰਸੀਪਲ ਹਰਪ੍ਰੀਤ ਕੋਰ ਸੈਣੀ, ਰਣਜੀਤ ਕੋਰ, ਕੁਲਵਿੰਦਰ ਕੋਰ, ਗਗਨਦੀਪ ਕੋਰ, ਦਵਿੰਦਰ ਕੋਰ, ਰਮਨਪ੍ਰੀਤ ਕੋਰ ਆਦਿ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply