Saturday, July 27, 2024

ਦਲਿਤਾਂ ਖਿਲਾਫ਼ ਬਾਬਾ ਰਾਮਦੇਵ ਵੱਲੋਂ ਦਿੱਤਾ ਗਿਆ ਬਿਆਨ ਬਹੁਤ ਅੱਤ ਨਿੰਦਨਯੋਗ-ਮਾਹੀਆ

PPN010520
ਅੰਮ੍ਰਿਤਸਰ, 1 ਮਈ (ਜਸਬੀਰ ਸਿੰਘ ਸੱਗੂ)- ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਦੇ ਪੰਜਾਬ ਪ੍ਰਧਾਨ ਅਤੇ ਵਿਮੁਕਤ ਜਾਤੀ ਸੈੱਲ ਦੇ ਕਨਵੀਨਰ ਧਰਮਬੀਰ ਸਿੰਘ ਮਾਹੀਆ ਨੇ ਇੱਥੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜੋ-ਜੋ ਗੁਰੂ ਬਾਬਾ ਰਾਮਦੇਵ ਨੇ ਆਪਣੇ ਬਿਆਨ ਵਿੱਚ ਰਾਹੁਲ ਗਾਂਧੀ ਵੱਲੋਂ ਦਲਿਤਾਂ ਦੇ ਘਰਾਂ ਵਿੱਚ ਜਾ ਕੇ ਹਨੀਮੂਨ ਮਨਾਉਣ ਦੇ ਜੋ ਅਪ ਸ਼ਬਦ ਵਰਤੇ ਹਨ, ਉਸ ਨਾਲ ਪੂਰੇ ਦੇਸ਼ ਭਰ ਵਿੱਚ ਰਹਿੰਦੇ ਦਲਿਤ ਭਾਈਚਾਰੇ ਵਿੱਚ ਕਾਫ਼ੀ ਨਿਰਾਸ਼ਾ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਬਾਬਾ ਰਾਮਦੇਵ ਵੱਲੋਂ ਦਲਿਤਾਂ ਖਿਲਾਫ਼ ਇਸ ਤਰ੍ਹਾਂ ਦੇ ਘਟੀਆ ਬਿਆਨ ਦੇਣ ਤੋਂ ਬਾਅਦ ਇਹ ਪਤਾ ਲੱਗ ਗਿਆ ਹੈ ਕਿ ਬਾਬਾ ਰਾਮਦੇਵ ਕਿੰਨੀ ਕੁ ਉੱਚੀ ਅਤੇ ਸੁੱਚੀ ਸੋਚ ਦਾ ਮਾਲਕ ਹੈ ਅਤੇ ਉਸ ਦੇ ਅੰਦਰਲੇ ਜੀਵਨ ਬਾਰੇ ਵੀ ਸਾਰੇ ਲੋਕਾਂ ਨੂੰ ਚਾਨਣ ਹੋ ਗਿਆ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਬਾਬਾ ਰਾਮਦੇਵ ਵੱਲੋਂ ਇਹੋ ਜਿਹੇ ਊਲ-ਜਲੂਲ ਸ਼ਬਦਾਂ ਦੇ ਬੋਲਣ ਨਾਲ ਦਲਿਤ ਸਮਾਜ ਨੂੰ ਕਾਫ਼ੀ ਠੇਸ ਪਹੁੰਚੀ ਹੈ ਅਤੇ ਇਹ ਬਹੁਤ ਹੀ ਅੱਤਨਿੰਦਨਯੋਗ ਅਤੇ ਮੰਦਭਾਗੀ ਗੱਲ ਹੈ। ਉਹਨਾਂ ਨੇ ਬਾਬਾ ਰਾਮਦੇਵ ਨੂੰ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਯੋਗ ਪੁਰਸ਼ ਮੰਨਦਾ ਹੈ ਤਾਂ ਉਹ ਭਾਰਤ ਦੀ ਸਿਆਸਤ ਤੋਂ ਦੂਰ ਹੀ ਰਹਿ ਕੇ ਆਪਣੇ ਕੰਮ ਵੱਲ ਧਿਆਨ ਦੇਣ। ਮਾਹੀਆ ਨੇ ਭਾਰਤ ਦੇ ਐਸ.ਸੀ./ਐਸ.ਟੀ. ਕਮਿਸ਼ਨ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਅਪੀਲ ਕੀਤੀ ਕਿ ਇਸ ਬਾਬਾ ਰਾਮਦੇਵ ਦੇ ਇਸ ਬਿਆਨ ਦਾ ਸਖਤ ਨੋਟਿਸ ਲੈ ਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਉਸ ਦੇ ਖਿਲਾਫ਼ ਐਸ.ਸੀ./ਐਸ.ਟੀ. ਐਕਟ ਦੇ ਅਧੀਨ ਸਬੰਧਤ ਥਾਣੇ ਵਿੱਚ ਐਫ.ਆਈ.ਆਰ. ਦਰਜ ਕਰਵਾ ਕੇ ਕੇਸ ਚਲਵਾਉਣ ਅਤੇ ਨਾਲ ਹੀ ਦਲਿਤ ਭਾਈਚਾਰੇ ਦੀਆਂ ਜੱਥੇਬੰਦੀਆਂ ਇੱਕ ਮੰਚ ਤੇ ਆ ਕੇ ਇਸ ਤਰ੍ਹਾਂ ਦਾ ਕੋਈ ਸੰਘਰਸ਼ ਸ਼ੁਰੂ ਕਰਨ ਕਿ ਅੱਗੇ ਤੋਂ ਕੋਈ ਵੀ ਦਲਿਤਾਂ ਦੇ ਖਿਲਾਫ਼ ਘਟੀਆ ਸੋਚ ਵਾਲੇ ਬਿਆਨ ਦੇਣ ਵਾਲੇ ਹਜ਼ਾਰ ਵਾਰ ਸੋਚਣ ਲਈ ਮਜ਼ਬੂਰ ਹੋ ਜਾਣ ਅਤੇ ਬਾਬਾ ਰਾਮਦੇਵ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਸੁਚੇਤ ਹੀ ਰਹਿਣ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply