Tuesday, June 23, 2026

ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕੈਨੌਇੰਗ ਐਂਡ ਕਾਇਕਿੰਗ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕੈਨੌਇੰਗ ਐਂਡ ਕਾਇਕਿੰਗ (ਪੁਰਸ਼-ਇਸਤਰੀਆਂ) ਅਤੇ ਕਾਇਕਿੰਗ (ਇਸਤਰੀਆਂ) ਚੈਂਪੀਅਨਸ਼ਿਪ ਕਰਵਾਈ ਗਈ ਗਈ।ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਯੂਨੀਵਰਸਿਟੀਆਂ ਨੇ ਭਾਗ ਲਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀਆਂ ਦੇ ਸਕੱਤਰ ਅਤੇ ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਸ਼ਾਂ ਦੇ ਵਰਗ ਵਿਚ ਯੂਨੀਵਰਸਿਟੀ ਦੀ ਕਾਇਕਿੰਗ ਟੀਮ ਨੇ 9 ਗੋਲਡ ਮੈਡਲ ਅਤੇ 63 ਅੰਕਾਂ ਨਾਲ ਓਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ।ਇਸੇ ਤਰ੍ਹਾਂ ਕਨੌਇੰਗ ਦੀ ਪੁਰਸ਼ਾਂ ਦੀ ਟੀਮ ਨੇ ਵੀ 57 ਅੰਕਾਂ ਨਾਲ ਓਵਰਆਲ ਚੈਂਪੀਅਨਸ਼ਿਪ ਹਾਸਲ ਕਰਦੇ ਹੋਏ 6 ਗੋੋਲਡ ਮੈਡਲ ਅਤੇ ਤਿੰਨ ਸਿਲਵਰ ਮੈਡਲ ਵੱਖ-ਵੱਖ ਮੁਕਾਬਲਿਆਂ ਵਿਚ ਹਾਸਲ ਕੀਤੇ।ਉਨ੍ਹਾਂ ਦੱਸਿਆ ਕਿ ਇਸਤਰੀਆਂ ਦੀ ਕਾਇਕਿੰਗ ਟੀਮ ਨੇ 42 ਅੰਕ ਲੈ ਕੇ ਰਨਅਰਜ਼ ਅੱਪ ਰਹੀ ਅਤੇ 6 ਸਿਲਵਰ ਮੈਡਲ ਤੋਂ ਇਲਾਵਾ 3 ਕਾਂਸੇ ਦੇ ਮੈਡਲ ਹਾਸਲ ਕੀਤੇ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਟੀਮਾਂ, ਕੋਚਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply