ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਰਣਜੀਤ ਸਿੰਘ ਮੈਮੋਰੀਅਲ ਦਸਮੇਸ਼ ਪਬਲਿਕ ਸੀ.ਸੈ. ਸਕੂਲ ਕੋਟਬੁੱਢਾ ਵਿਖੇ ਇੰਟਰ ਹਾਉਸ ਖੇਡ ਮੁਕਾਬਲੇ ਧੂਮ ਧਾਮ ਨਾਲ ਸਮਾਪਤ ਹੋਏ।ਇਨਾ ਮੁਕਾਬਲਿਆਂ ਵਿੱਚ ਚਾਰੇ ਹਾਉਸ ਦੇ ਖਿਡਾਰੀਆ ਨੇ ਵਧ ਚੜ ਕੇ ਭਾਗ ਲਿਆ।19 (ਮੁੰਡਿਆਂ ਵਿੱਚੋਂ) ਯੋਧਵੀਰ ਸਿੰਘ, (ਕੁੜੀਆਂ ਵਿੱਚੋਂ) ਸ਼ਰਨਦੀਪ ਕੌਰ, ਹਰਪ੍ਰੀਤ ਕੌਰ, ਨਿਸ਼ਾ ਰਾਣੀ, 17 (ਮੁੰਡਿਆ ਵਿੱਚੋਂ) ਸਾਹਿਲਜੀਤ ਸਿੰਘ, ਇਸਮੈਲਦੀਪ ਸਿੰਘ-14 ਕਾਸ਼ਕਰਨ ਸਿੰਘ, (ਕੁੜੀਆਂ ਵਿੱਚੋਂ) ਨਵਨੀਤ ਕੌਰ ਬੈਸਟ ਐਥਲੀਟ ਚੁਣੇ ਗਏ।ਓਵਰਆਲ ਟਰਾਫੀ ਰਾਵੀ ਹਾਉਸ ਨੇ 255 ਅੰਕ ਲੈ ਕੇ ਆਪਣੇ ਨਾਮ ਕੀਤੀ। ਸਤਲੁਜ ਹਾਉਸ, ਬਿਆਸ ਹਾਉਸ ਅਤੇ ਝਨਾਬ ਹਾਉਸ 216,178,166 ਅੰਕ ਲੈ ਕੇ ਕ੍ਰਮਵਾਰ ਦੂਸਰੇ, ਤੀਸਰੇ ਅਤੇ ਚੌਥੇ ਸਥਾਨ ਤੇ ਰਹੇ। ਜੇਤੂ ਖਿਡਾਰੀਆ ਨੂੰ ਸਕੂਲ ਦੇ ਪ੍ਰਿੰਸੀਪਲ ਸ. ਜਗਮੋਹਨ ਸਿੰਘ ਭੱਲਾ, ਐਮ.ਡੀ ਸੁਖਵਿੰਦਰ ਸਿੰਘ ਭੱਲਾ ਨੇ ਮੈਡਲ ਅਤੇ ਟਰਾਫੀਆ ਦੇ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਬੁਰੀਆਂ ਅਲਾਮਤਾਂ ਤੋਂ ਬਚ ਕੇ ਰਹਿਣ ਅਤੇ ਖੇਡਾਂ ਅੰਦਰ ਆਪਣੀ ਊਰਜਾ ਅਤੇ ਜੋਸ਼ ਨੂੰ ਲਗਾ ਕੇ ਵਿਕਾਸ ਕਰਨ ਦੀਆਂ ਸਿਖਿਆਵਾਂ ਦਿੱਤੀਆ।ਇਨਾਂ ਖੇਡਾਂ ਵਿੱਚ ਅਗਵਾਈ ਕਰਨ ਲਈ ਪ੍ਰਿੰਸੀਪਲ ਸਾਹਿਬ ਜੀ ਨੇ ਸਕੂਲ ਦੇ ਸਰੀਰਕ ਸਿਖਿਆ ਅਧਿਆਪਕ ਦੀ ਸ਼ਲਾਘਾ ਕੀਤੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media