Thursday, April 30, 2026

ਪੈਸਟੀਸਾਈਡ ਫਰਟੀਲਾਈਜਰ ‘ਤੇ ਸੀਡ ਯੂਨੀਅਨ ਪੱਟੀ ਨੇ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ

PPN1002201622ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਦੇ ਵਿਰੋਧ ਵਿੱਚ ਅੱਜ ਪੱਟੀ ਸ਼ਹਿਰ ਅੰਦਰ ਬੀਜ਼-ਖਾਦ ‘ਤੇ ਦਵਾਈ ਵਿਕਰੇਤਾ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪੈਸਟੀਸਾਈਡ ਫਰਟੀਲਾਈਜਰ ਅਤੇ ਸੀਡ ਯੂਨੀਅਨ ਪੱਟੀ ਵੱਲੋਂ ਪ੍ਰਧਾਨ ਰਣਜੀਤ ਸਿੰਘ ਬੁਰਜ ਦੀ ਅਗਵਾਈ ਹੇਠ ਐਸਡੀਐਮ ਪੱਟੀ ਅਮਨਦੀਪ ਸਿੰਘ ਭੱਟੀ ਨੂੰ ਕੇਂਦਰ ‘ਤੇ ਸੂਬਾ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਕੇਂਦਰ ਸਰਕਾਰ ਵੱਲੋਂ ਬੀਜ-ਖਾਦ ‘ਤੇ ਦਵਾਈ ਵਿਕਰੇਤਾਵਾਂ ਉੱਪਰ ਨਵਾਂ ਕਾਨੂੰਨ ਲਾਗੂ ਕਰਨ ਦੇ ਫੈਸਲੇ ‘ਤੇ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਜਿਸ ਤਹਿਤ ਬੀਜ-ਖਾਦ ‘ਤੇ ਦਵਾਈ ਵਿਕਰੇਤਾ ਦੀ ਦੁਕਾਨ ਕਰਨ ਲਈ ਬੀਐਸਸੀ ਐਗਰੀਕਲਚਰ ਜਾਂ ਐਮਐਸਸੀ ਐਗਰੀਕਲਚਰ ਦਾ ਕੋਰਸ ਕਰਨ ਲਾਜਮੀ ਹੋਵੇਗਾ ਨੂੰ ਰੱਦ ਕੀਤਾ ਜਾਵੇ। ਕਿਉਂਕਿ ਬਹੁਤ ਸਾਰੇ ਵਿਕਰੇਤਾ ਜੋ ਇਸ ਕਿੱਤੇ ਨਾਲ ਜੁੜੇ ਹੋਏ ਹਨ ਉਹ ਖੇਤੀਬਾੜੀ ਸਬੰਧੀ ਤਜਰਬੇਕਾਰ ਹਨ ਅਤੇ ਸਮੇਂ-ਸਮੇਂ ‘ਤੇ ਖੇਤੀਬਾੜੀ ਵਿਭਾਗ ਵੱਲੋਂ ਲਾਏ ਜਾਂਦੇ ਕੈਂਪਾਂ ਵਿੱਚ ਜਾ ਕੇ ਤਜੁਰਬਾ ਹਾਸਿਲ ਕਰਕੇ ਕਿਸਾਨਾਂ ਤੱਕ ਖੇਤੀਬਾੜੀ ਦੀ ਸਹੀ ਜਾਣਕਾਰੀ ਪਹੁੰਚਾਉਂਦੇ ਹਨ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਲਾਗੂ ਹੋਣ ਕਾਰਨ ਬੀਜ-ਖਾਦ ‘ਤੇ ਦਵਾਈ ਵਿਕਰੇਤਾਵਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਜਾਵੇਗਾ ਜੋ ਵਿਕਰੇਤਾਵਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਉਨPਾਂ ਕਿਹਾ ਕਿ ਕਾਨੂੰਨ ਵਿੱਚ ਤੁਰੰਤ ਸੋਧ ਕੀਤੀ ਜਾਵੇ। ਇਸ ਮੌਕੇ ਨਰਿੰਦਰ ਸਿੰਘ, ਤਜਿੰਦਰ ਸਿੰਘ, ਸੁਖਪਾਲ ਸਿੰਘ, ਗੁਰਦੇਵ ਸਿੰਘ, ਰਾਜਯੋਧਬੀਰ ਸਿੰਘ, ਜਸਵੰਤ ਸਿੰਘ, ਮਨਜਿੰਦਰ ਸਿੰਘ, ਸੁਖਜੀਤ ਸਿੰਘ, ਚਮਨ ਅਰੋੜਾ, ਇਮਰਾਨ ਸਿੰਘ, ਸੰਜੀਵ ਕੁਮਾਰ, ਮੁਨੀਸ਼ ਕੁਮਾਰ, ਕਰਨਬੀਰ ਸਿੰਘ, ਮਨਦੀਪ ਅਤੇ ਯਸ਼ਪਾਲ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply