ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਜੀ.ਐਮ ਆਰੀਆ ਗਰਲਜ਼ ਸਕੂਲ ਪੱਟੀ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜੇਕੇ ਲੂਥਰਾ ਚੇਅਰਮੈਨ, ਪ੍ਰਿੰ: ਅਜੈ ਬੇਰੀ ਅਤੇ ਬਲਵਿੰਦਰ ਕੁਮਾਰ ਬੀ.ਈ.ਈ.ਓ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਜੇਕੇ ਲੂਥਰਾ ਚੇਅਰਮੈਨ, ਪ੍ਰਿੰ: ਅਜੈ ਬੇਰੀ ਅਤੇ ਬਲਵਿੰਦਰ ਕੁਮਾਰ ਬੀ.ਈ.ਈ.ਓ ਨੇ ਕਿਹਾ ਕਿ ਆਰੀਆ ਸਕੂਲ ਵੱਲੋਂ ਸਰਹੱਦੀ ਖੇਤਰ ਦੇ ਬੱਚਿਆਂ ਨੂੰ ਪਿਛਲੇ ਕਈ ਦਸ਼ਕਾਂ ਤੋਂ ਮਿਆਰੀ ਸਿੱਖਿਆ ਪ੍ਰਦਾਨ ਕੀਤਾ ਜਾ ਰਹੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ।ਅਖੀਰ ਵਿੱਚ ਸਕੂਲ ਦੇ ਚੰਗੀਆਂ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਿਰਮਲ ਕੁਮਾਰ ਭਾਰਦਵਾਜ, ਰਜਿੰਦਰ ਸ਼ਰਮਾ, ਸੁਖਦੇਵ ਰਾਜ, ਰਾਮਲਾਲ, ਪ੍ਰੇਮ ਸੂਦ, ਭਵਨ ਕੁਮਾਰ, ਅੰਜਨਾ ਕਟਾਰੀਆ, ਡਿੰਪਲ ਜੋਸ਼ੀ, ਮਹਿਕ ਖੰਨਾ ਆਦਿ ਹਾਜ਼ਿਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media