ਬਠਿੰਡਾ, 12 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਪੰਜਾਬ ਖੇਡਾਂ (ਗੇਮਜ਼) (ਮਰਦ ਤੇ ਔਰਤਾਂ) ਅੰਡਰ 25 ਸਾਲ ਕੈਟਾਗਰੀ 14 ਫਰਵਰੀ ਤੋ 19 ਫਰਵਰੀ ਤੱਕ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਤਹਿਤ 516 ਲੜਕੇ, 418 ਲੜਕੀਆਂ ਅਤੇ ਅਧਿਕਾਰੀ ਇਨਾਂ੍ਹ ਖੇਡਾਂ ਦਾ ਹਿੱਸਾ ਬਣਨਗੇ। ਖੇਡਾਂ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ: ਬਸੰਤ ਗਰਗ ਨੇ ਦੱਸਿਆ ਕਿ ਇਨ੍ਹਾਂ ਖੇਡਾਂ ‘ਚ ਕੌਮੀ ਕਬੱਡੀ ਅਤੇ ਸਰਕਲ ਸਟਾਇਲ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾ ‘ਚ ਸਾਰੇ 22 ਜ਼ਿਲਿਆਂ ਦੇ ਖਿਡਾਰੀ ਭਾਗ ਲੈਣਗੇ। ਡਾ: ਗਰਗ ਨੇ ਦੱਸਿਆ ਕਿ 14 ਫਰਵਰੀ ਨੂੰ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਇਨਾਂ੍ਹ ਖੇਡਾਂ ਦਾ ਉਦਘਾਟਨ ਕਰਨਗੇ ਜਦਕਿ 19 ਫਰਵਰੀ ਨੂੰ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਇਸ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦੱਸਿਆ ਕਿ ਰੱਸਾ ਕੱਸੀ ਸ਼ੋਅ ਮੈਚ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਡਾ: ਗਰਗ ਨੇ ਦੱਸਿਆ ਕਿ ਇਨਾਂ੍ਹ ਮੁਕਾਬਲਿਆਂ ‘ਚ ਸਰਕਲ ਸਟਾਇਲ ਟੀਮਾਂ ‘ਚ 12 ਮੈਂਬਰ ਹੋਣਗੇ ਅਤੇ ਕੌਮੀ ਟੀਮਾਂ ‘ਚ 14 ਮੈਂਬਰ ਖੇਡਣਗੇ,। ਉਨ੍ਹਾਂ ਦੱਸਿਆ ਕਿ ਪਹਿਲੇ ਨਬੰਰ ਤੇ ਜੇਤੂ ਟੀਮ ਨੇ ਪ੍ਰਤੀ ਖਿਡਾਰੀ 25 ਹਜਾਰ ਰੁਪਏ, ਦੂਸਰੇ ਨਬੰਰ ਤੇ ਜੇਤੂ ਟੀਮ ਨੂੰ 17 ਹਜਾਰ ਰੁਪਏ ਅਤੇ ਤੀਸਰੇ ਨੰਬਰ ਤੇ ਜੀਤਣ ਵਾਲੀ ਟੀਮ ਨੂੰ 12 ਹਜਾਰ ਰੁਪਏ ਪ੍ਰਤੀ ਖਿਡਾਰੀ ਵਜੋਂ ਨਵਾਜੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਲ 25 ਲੱਖ ਰੁਪਏ ਦੇ ਕੈਸ਼ ਇਨਾਮ ਜੇਤੂ ਟੀਮਾਂ ‘ਚ ਵੰਡੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਸਰੇ ਜ਼ਿਲਿਆਂ ‘ਤੋਂ ਆਉਣ ਵਾਲੇ ਖਿਡਾਰੀਆਂ ਲਈ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਿਖੇ ਮਦਦ ਸੈਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੀ ਸਹਿਰ ‘ਚ ਆਉਣ ਸਾਰ ਹੀ ਮਦਦ ਕੀਤੀ ਜਾ ਸਕੇ। ਖਿਡਾਰੀਆਂ ਦੇ ਰਹਿਣ ਸਬੰਧੀ ਜਾਣਕਾਰੀ ਦਿੰਦਿਆ ਡਾ: ਗਰਗ ਨੇ ਦੱਸਿਆ ਕਿ ਖਿਡਾਰੀਆਂ ਦੇ ਰਹਿਣ ਲਈ ਗੁਰੂ ਹਰਕ੍ਰਿਸ਼ਨ ਸਕੂਲ, ਐਮ.ਐਸ.ਡੀ.ਸਕੂਲ, ਐਸ ਐਸ ਡੀ ਪਬਲਿਕ ਸਕੂਲ, ਐਸ ਐਸ ਡੀ ਮੋਤੀ ਰਾਮ ਸਕੂਲ,ਐਮ ਐਚ ਆਰ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਡੀ ਏ ਵੀ ਸਕੂਲ, ਭੋਜਰਾਜ ਸਕੂਲ ਅਤੇ ਦਸਮੇਸ਼ ਪਬਲਿਕ ਸਕੂਲ ਵਿਖੇ ਪ੍ਰਬੰਧ ਕੀਤੇ ਗਏ ਹਨ। ਪਬਲਿਕ ਹੈਲਥ ਵਿਭਾਗ ਨੂੰੰ ਹਦਾਇਤਾਂ ਦਿੰਦਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਰਹਿਣ ਵਾਲੀਆਂ ਥਾਵਾਂ ਦਾ ਨਰਿਖਣ ਕੀਤਾ ਜਾਵੇ ਅਤੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪਖਾਨਿਆਂ ਦੀ ਸੁਵਿੱਧਾ ਚੰਗੀ ਤਰਾਂ੍ਹ ਉਪਲੱਬਧ ਹੋਵੇ। ਡਾ: ਗਰਗ ਨੇ ਦੱਸਿਆ ਕਿ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਖਾਣ ਪੀਣ ਸਬੰਧੀ ਵਧੀਆ ਪ੍ਰਬੰਧ ਕੀਤੇ ਗਏ ਹਨ। ਸਿਹਤ ਵਿਭਾਗ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਲੋੜ ਅਨੁਸਾਰ ਆਪਣੀਆਂ ਟੀਮਾਂ ਤਾਇਨਾਤ ਕਰੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀਮਤੀ ਸ਼ੀਨਾ ਅਗਰਵਾਲ, ਜ਼ਿਲ੍ਹਾ ਮਾਲ ਅਫ਼ਸਰ ਅਵਤਾਰ ਸਿੰਘ ਮੱਕੜ ਅਤੇ ਜ਼ਿਲ੍ਹਾ ਸਪੋਰਟ ਅਫ਼ਸਰ ਸ੍ਰੀਮਤੀ ਸਰੋਜ ਧੀਮਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media