ਬਠਿੰਡਾ, 12 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਐਸ਼ੋਸ਼ੀਏਸ਼ਨ ਆਫ ਨਾਨ ਗਾਰਮਿੰਟ ਆਰਗੇਨਾਈਜੇਸ਼ਨ (ਬੈਗਂੋ) ਨੇ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਪੱਤਰ ਜਾਰੀ ਕਰਕੇ ਮੰਗ ਕੀਤੀ ਹੈ ਕਿ ਡਰਾਇਵਿੰਗ ਲਾਇਸੈਸ਼ ਰੀਨਿਓ ਕਰਨ ਸਮੇ ਔਰਤਾਂ ਅਤੇ ਲੜਕੀਆਂ ਅਤੇ ਸੀਨੀਅਰ ਸਿਟੀਜ਼ਨ ਨੂੰ ਇਸ ਸਮੇਂ ਨਰੂਆਣਾ ਵਿਖੇ ਜਾਣਾ ਪੈਂਦਾ ਹੈ ਜਦੋ ਕਿ ਰੀਨਿਓ ਸਮੇ ਕੋਈ ਟੈਸਟ ਆਦਿ ਨਹੀ ਲਿਆ ਜਂਾਦਾ। ਜਿਸ ਦੇ ਨਾਲ ਕਾਫੀ ਦਿੱਕਤ ਆ ਰਹੀ ਹੈ। (ਬੈਗਂੋ) ਦੇ ਚੀਫ ਕੁਆਰਡੀਨੇਟਰ ਰਮਣੀਕ ਵਾਲੀਆ ਅਤੇ ਕੁਆਰਡੀਨੇਟਰ (ਐਡਮਨ)-ਕਮ ਸਕੱਤਰ ਸਾਧੂ ਰਾਮ ਕੁਸਲਾ ਵਲੋ ਜਾਰੀ ਪਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਬੈਗੋ ਦੀ ਪਿਛਲੇ ਦਿਨ ਹੋਈ ਮੀਟਿੰਗ ਵਿਚ ਇਹ ਮੁੱਦਾ ਵਿਚਾਰਿਆ ਗਿਆ ਸੀ ਕਿ ਡਰਾਇਵਿੰਗ ਲਾਇਸੈਸ ਰਿਨੀਓ ਕਰਨ ਦੀ ਸੁਵਿਧਾ, ਸੁਵਿਧਾ ਸੈਂਟਰ, ਵਿਖੇ ਹੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਆਮ ਜਨਤਾ ਖਾਸ ਕਰਕੇ ਲੜਕੀਆਂ / ਔਰਤਾਂ ਅਤੇ ਸੀਨੀਅਰ ਸਿਟੀਜਨ ਨੂੰ ਦਿੱਕਤ ਮਹਿਸੂਸ ਨਾ ਹੋਵੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media