ਜੰਡਿਆਲਾ ਗੁਰੂ, 13 ਫਰਵਰੀ (ਹਰਿੰਦਰ ਪਾਲ ਸਿੰਘ) – ਸਥਾਨਕ ਗਰੇਸ ਪਬਲਿਕ ਸਕੂਲ ਵਿਖੇ ਡਾਇਰੈਕਟਰ ਡਾ: ਜੇ.ਐਸ.ਰੰਧਾਵਾ ਅਤੇ ਸਕੂਲ ਪਿ੍ਰੰਸੀਪਲ ਰਮਨਜੀਤ ਕੌਰ ਰੰਧਾਵਾ ਦੀ ਨਿਗਰਾਨੀ ਹੇਠ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਬੱਚਿਆਂ ਅਤੇ ਸਟਾਫ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਉੱਤਮ ਸਿੰਘ ਕਾਹਲੋਂ, ਅਮਨਜੋਤ ਸਿੰਘ ਕਾਹਲੋਂ ਅਤੇ ਗੁਰਦੀਪ ਸਿੰਘ ਨੇ ਵਿਸ਼ੇਸ ਤੌਰ ਤੇ ਹਾਜਿਰ ਹੋਕੇ ਸਕੂਲ ਦੇ ਬੱਚਿਆਂ ਦਾ ਮਨੋਬਲ ਵਧਾਇਆ।ਸਕੂਲ ਦੇ ਬੱਚਿਆ ਨੇ ਮਾਡਲਿੰਗ, ਡਾਂਸ ਅਤੇ ਕਈ ਤਰਾਂ ਦੀਆਂ ਪ੍ਰਤੀਯੋਗਤਾਵਾ ਵਿੱਚ ਹਿੱਸਾ ਲਿਆ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਬੱਚਿਆਂ ਨੂੰ ਯਾਦਗਾਰੀ ਤੋਹਫੇ ਦੇਕੇ ਸਨਮਾਨਿਤ ਕੀਤਾ ਗਿਆ। ਬਾਰਵੀਂ ਜਮਾਤ ਦੇ ਗੌਰਵ ਸੋਨੀ ਨੂੰ ਮਿਸਟਰ ਜੀ.ਪੀ.ਐਸ ਅਤੇ ਅਰਸ਼ਦੀਪ ਕੌਰ ਨੂੰ ਮਿਸ ਜੀ.ਪੀ.ਐਸ ਚੁਣਿਆ ਗਿਆ।ਪੋ੍ਰਗਰਾਮ ਦੋਰਾਨ ਬੱਚਿਆਂ ਦੇ ਨਾਲ-ਨਾਲ ਸਕੂਲ ਦੇ ਸਟਾਫ ਨੇ ਵੀ ਇਸ ਮੌਕੇ ਦਾ ਖੂਬ ਆਨੰਦ ਮਾਣਿਆ।ਇਸ ਪੋ੍ਰਗਰਾਮ ਦੀ ਜਿੰਮੇਵਾਰੀ ਡੀ.ਪੀ.ਈ ਸਤਿਬੀਰ ਸਿੰਘ, ਪੋ੍ਰ:ਪ੍ਰਦੀਪ ਕੁਮਾਰ, ਪ੍ਰੋ:ਦਲਬੀਰ ਸਿੰਘ, ਮੈਡਮ ਜਸਦੀਪ ਕੌਰ ਵਿਰਕ ਅਤੇ ਬਾਕੀ ਸਟਾਫ ਨੇ ਬਾਖੂਬੀ ਨਿਭਾਈ।ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ: ਜੇ.ਐਸ.ਰੰਧਾਵਾ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਬੱਚਿਆਂ ਅਤੇ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਾਮਨਿਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media