Monday, July 8, 2024

ਪੁਲਿਸ ਦੀ ਵਧੀਕੀ ਕਾਰਨ ਥਾਣਾ ਜੰਡਿਆਲਾ ਗੁਰੂੂ ਦੇ ਬਾਹਰ ਧਰਨਾ ਲਗਾਇਆ

ਮਾਮਲਾ ਲੋਹੜੀ ਵਾਲੇ ਦਿਨ ਹੋਏ ਲਾਪਤਾ ਹੋਏ ਦੀਪਕ ਨੂੰ ਲੱਭਣ ਦਾ

PPN1302201604ਜੰਡਿਆਲਾ ਗੁਰੂ, 13 ਫਰਵਰੀ (ਹਰਿੰਦਰ ਪਾਲ ਸਿੰਘ) – ਥਾਣਾ ਜੰਡਿਆਲਾ ਗੁਰੁ ਦੇ ਅੰਦਰ ਪੈਦੇਂ ਪਿੰਡ ਤਲਵੰਡੀ ਡੋਗਰਾ ਦੇ ਲਾਪਤਾ ਹੋਏ ਨੋਜਵਾਨ ਦੇ ਕੇਸ ਵਿੱਚ ਇਸੇ ਹੀ ਪਿੰਡ ਦੇ ਤਫਸ਼ੀਸ਼ ਲਈ ਲਿਆਂਦੇ ਗਏ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਕਰੰਟ ਲਗਾ ਕੇ ਅਤੇ 3 ਡਿਗਰੀ ਕੁੱਟ ਮਾਰ ਕਰਨ ਨਾਲ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਤਲਵੰਡੀ ਡੋਗਰਾਂ ਉਮਰ ਲਗਭਗ 16 ਸਾਲ, 13 ਜਨਵਰੀ 2016 ਨੂੰ ਲੋਹੜੀ ਵਾਲੇ ਦਿਨ ਅਚਾਨਕ ਹੀ ਘਰੋਂ ਲਾਪਤਾ ਹੋ ਗਿਆ ਸੀ ਅਤੇ ਅੱਜ ਤੱਕ ਉਹ ਨੋਜਵਾਨ ਨਹੀ ਲੱਭਾ।ਦੀਪਕ ਸਿੰਘ ਦੇ ਲਾਪਤਾ ਕੇਸ ਵਿੱਚ ਪੁਲਿਸ ਜੰਡਿਆਲਾ ਗੁਰੂੂ ਦੇ ਏੇ.ਐਸ.ਆਈ ਧਰਮਿੰਦਰ ਸਿੰਘ ਵੱਲੋ ਸ਼ੱਕ ਦੇ ਅਧਾਰ ‘ਤੇ ਇਸੇ ਹੀ ਪਿੰਡ ਦੇ ਨੋਜਵਾਨ ਜਗਜੀਤ ਸਿੰਘ ਜੱਜ ਸਪੁੱਤਰ ਅਜਮੇਰ ਸਿੰਘ ਉਮਰ 14 ਸਾਲ ਵਾਸੀ ਤਲਵੰਡੀ ਡੋਗਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਗਜੀਤ ਸਿੰਘ ਜੱਜ ਦੇ ਪਰਿਵਾਰਕ ਮੈਬਰਾਂ ਅਤੇ ਪਿੰਡ ਦੀ ਪੰਚਾਇਤ ਨੇ ਧਰਮਿੰਦਰ ਸਿੰਘ ਏ.ਐਸ.ਆਈ ‘ਤੇ ਦੋਸ਼ ਲਗਾਉਦਿਆ ਦੱਸਿਆ ਕਿ ਬੀਤੇ ਦਿਨ ਜਗਜੀਤ ਸਿੰਘ ਜੱਜ ਨੂੰ ਪੁਲਿਸ ਵੱਲੋ ਕਰੰਟ ਲਗਾ ਕੇ ਇੰਟੈਰੋਗੇਟ ਕੀਤਾ ਗਿਆ, ਜਿਸ ਕਾਰਨ ਜਗਜੀਤ ਸਿੰਘ ਜੱਜ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਜੱਜ ਨੂੰ ਜਲਦੀ ਨਾਲ ਲਾਈਫ ਲਾਈਨ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਾਇਆ ਗਿਆ।ਇਸ ਤੋ ਬਾਅਦ ਗੁੱਸੇ ‘ਚ ਆਏ ਪਰਿਵਾਰਕ ਮੈਬਰਾਂ ਅਤੇ ਪਿੰਡ ਦੀ ਪੰਚਾਇਤ ਵੱਲੋ ਥਾਣਾ ਜੰਡਿਆਲਾ ਗੁਰੂੂ ਦੇ ਬਾਹਰ ਧਰਨਾ ਲਗਾ ਕੇ ਐਸ.ਐਚ.ਓ ਦਵਿੰਦਰ ਸਿੰਘ ਬਾਜਵਾ ਤੇ ਏ.ਐਸ.ਆਈ ਧਰਮਿੰਦਰ ਸਿੰਘ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਹਾਲਤ ਗੰਭੀਰ ਹੁੁੰਦੀ ਦੇਖ ਕੇ ਭਗਵੰਤ ਸਿੰਘ ਗਿੱਲ ਡੀ.ਐਸ.ਪੀ ਜੰਡਿਆਲਾ ਗੁਰੂੂ ਮੋਕੇ ‘ਤੇ ਪਹੁੰਚੇ ਤੇ ਉਨਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦੀਪਕ ਸਿੰਘ ਵਾਸੀ ਤਲਵੰਡੀ ਡੋਗਰਾ 13 ਜਨਵਰੀ 2016 ਨੂੰ ਲਾਪਤਾ ਹੋ ਗਿਆ ਸੀ ਦੇ ਸੰਬੰਧ ‘ਚ ਥਾਣਾ ਜੰਡਿਆਲਾ ਗੁਰੂੂ ਵਿਖੇ ਦਫਾ 365 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ ਅਤੇ ਇਸ ਦੀ ਤਫਸ਼ੀਸ਼ ਏ.ਐਸ.ਆਈ ਧਰਮਿੰਦਰ ਸਿੰਘ ਨੂੰ ਦਿੱਤੀ ਗਈ ਸੀ ਅਤੇ ਧਰਮਿੰਦਰ ਸਿੰਘ ਏ.ਐਸ.ਆਈ ਵੱਲੋ ਮੁਬਾਇਲ ਫੋਨ ਟਰੇਸ ਕਰਕੇ ਸ਼ੱਕ ਦੇ ਅਧਾਰ ‘ਤੇ ਜਗਜੀਤ ਸਿੰਘ ਜੱਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਧਰਮਿੰਦਰ ਸਿੰਘ ਵੱਲੋ ਜੱਜ ਕੋਲੋ ਤਫਸ਼ੀਸ਼ ਕੀਤੀ ਜਾ ਰਹੀ ਸੀ।ਇਸ ਤਫਸ਼ੀਸ਼ ਦੋਰਾਨ ਪਾਇਆ ਕਿ ਜੱਜ ਨੂੰ ਨਸ਼ੇ ਦੀ ਟੋਟ ਵੱਜ ਜਾਣ ਕਰਕੇ ਉਹ ਬੇਹੋਸ਼ ਹੋ ਗਿਆ ਸੀ, ਇਸ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋ ਉਸ ਨੂੰ ਕੋਈ ਇੰਟਾਰੋਗੇਟ ਨਹੀ ਕੀਤਾ ਗਿਆ।ਡੀ.ਐਸ.ਪੀ. ਨੇ ਪਰਿਵਾਰਕ ਮੈਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਕੇਸ ਵਿੱਚ ਆਪ ਤਫਸ਼ੀਸ਼ ਕਰਕੇ ਬਣਦੀ ਕਾਰਵਾਈ ਕਰਨਗੇ ਅਤੇ ਜੇਕਰ ਉਨਾ ਦਾ ਲੜਕਾ ਬੇਕਸੂਰ ਹੋਇਆ ਤਾਂ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ।ਇਸ ਤੋ ਬਾਅਦ ਪਰਿਵਾਰਕ ਮੈਬਰਾਂ, ਕੌਂਸਲਰ ਹਰਚਰਨ ਸਿੰਘ ਬਰਾੜ ਅਤੇ ਪੰਚਾਇਤ ਨੇ ਏ.ਐਸ.ਆਈ ਧਰਮਿੰਦਰ ਸਿੰਘ ਦੇ ਖਿਲਾਫ ਡੀ.ਐਸ.ਪੀ ਭਗਵੰਤ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੱਤੀ ਤੇ ਬਣਦੀ ਕਾਰਵਾਈ ਕਰਨ ਲਈ ਕਿਹਾ।ਇਸ ਕੇਸ ਦੇ ਸੰਬੰਧ ‘ਚ ਏ.ਐਸ.ਆਈ ਧਰਮਿੰਦਰ ਸਿੰਘ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਪਰ ਉਨਾ ਨੇ ਫੋਨ ਨਹੀ ਚੁੱਕਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply