Monday, July 8, 2024

ਖ਼ਾਲਸਾ ਸੀ: ਸੈਕੰ: ਸਕੂਲ ਵਿਖੇ 3 ਰੋਜ਼ਾ 11ਵਾਂ ਅੰਮ੍ਰਿਤਸਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ ਦਾ ਅਗਾਜ਼

PPN1302201607ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਖੁਰਮਨੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ’11ਵਾਂ ਅੰਮ੍ਰਿਤਸਰ ਗੋਲਡ ਕੱਪ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਗੁਬਾਰੇ ਛੱਡ ਕੇ ਅਗਾਜ਼ ਕੀਤਾ ਗਿਆ। ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਵੱਲੋਂ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੀ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਵਿੱਚ ਸੂਬੇ ਦੀਆਂ 16 ਟੀਮਾਂ ਨੇ ਹਿੱਸਾ ਲਿਆ।
ਅੱਜ ਪਹਿਲੇ ਦਿਨ ਵਿੱਚ ਕੁਲ 5 ਮੁਕਾਬਲੇ ਹੋਏ, ਜਿਸ ਦੀ ਸ਼ੁਰੂਆਤ ਯੰਗ ਸਟਾਰ ਤੇ ਮੈਡੀਕਲ ਕਾਲਜ ਦਰਮਿਆਨ ਹੋਈ, ਜਿਸ ਵਿੱਚ ਮੈਡੀਕਲ ਕਾਲਜ ਕਲੱਬ 1 ਗੋਲ ਨਾਲ ਜੇਤੂ ਰਿਹਾ ਅਤੇ ਦੂਸਰਾ ਮੁਕਾਬਲਾ ਕੋਟਲਾ ਸੁਲਤਾਨ ਸਿੰਘ ਅਤੇ ਸੁਲਤਾਨਵਿੰਡ ਕਲੱਬ ਨਾਲ ਹੋਇਆ, ਜਿਸ ਵਿੱਚ ਸੁਲਤਾਨਵਿੰਡ ਜੂੇਤ, ਤੀਸਰਾ ਮੁਕਾਬਲੇ ਠੱਠੀ ਖਾਰਾ ਤੇ ਗਿੱਲ ਫਿਰੋਜਪੁਰ ਦਰਮਿਆਨ ਜਿਸ ਵਿੱਚ ਠੱਠੀ ਖਾਰਾ ਜੇਤੂ, ਚੌਥਾ ਮੁਕਾਬਲਾ ਚੱਕ ਸਿਕੰਦਰ ਅਤੇ ਅਜਨਾਲਾ, ਜਿਸ ਵਿੱਚ ਚੱਕ ਸਿਕੰਦਰ ਜੇਤੂ ਅਤੇ ਪੰਜਵਾਂ ਮੁਕਾਬਲਾ ਪੰਡੋਰੀ ਰਣਸਿੰਘ ਅਤੇ ਪੰਜਾਬ ਅਕੈਡਮੀ ਦਰਮਿਆਨ ਹੋਇਆ।
ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਸ: ਛੀਨਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਦਾ ਸਮੁੱਚਾ ਵਿਕਾਸ ਕਰਦੀਆਂ ਹਨ। ਨਾਲ ਹੀ ਉਨ੍ਹਾਂ ਨੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਨੂੰ ਸਮਾਜ ਵਿੱਚ ਵਿਚਰਦੀਆਂ ਨਸ਼ੇ ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਦੇ ਆਯੋਜਨਾਂ ਨਾਲ ਅੱਜ ਸਮਾਜ ਵਿੱਚ ਨਸ਼ਿਆਂ ਆਦਿ ‘ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ। ਉਕਤ 15 ਫਰਵਰੀ ਤੱਕ ਚੱਲਣ ਵਾਲੇ ਟੂਰਨਾਮੈਂਟ ਵਿੱਚ ਲੰਗਰ ਦੀ ਸੇਵਾ ਸ: ਬਲਜੀਤ ਸਿੰਘ, ਕਰਮਵੀਰ ਸਿੰਘ ਯੂ. ਐੱਸ. ਏ., ਅਮਰਬੀਰ ਸਿੰਘ ਬੀ. ਐੱਸ. ਐੱਫ਼. ਅਤੇ ਸੁਖਜੀਤ ਸਿੰਘ ਵੱਲੋਂ ਆਪਣੇ ਮਾਤਾ-ਪਿਤਾ ਸਵ: ਬਲਕਾਰ ਸਿੰਘ ਤੇ ਸਵਿੰਦਰ ਕੌਰ ਦੀ ਯਾਦ ਵਿੱਚ ਕਰਵਾਈ ਗਈ।ਇਸ ਮੌਕੇ ਖ਼ਾਲਸਾ ਫੁੱਟਬਾਲ ਕਲੱਬ ਪ੍ਰਧਾਨ ਸ: ਜੋਗਿੰਦਰ ਸਿੰਘ ਮਾਨ, ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਵੱਲੋਂ ਸ: ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਚ ਦੌਰਾਨ ਕੁਮੈਂਟਰੀ ਦੀ ਭੂਮਿਕਾ ਸ: ਮਨਵਿੰਦਰ ਸਿੰਘ ਨੇ ਬਾਖੂਬੀ ਨਿਭਾਈ।
ਇਸ ਮੌਕੇ ਪੰਜਾਬ ਪੁਲਿਸ ਕ੍ਰਾਈਮ ਬ੍ਰਾਂਚ ਅੰਮ੍ਰਿਤਸਰ ਦੇ ਐੱਸ. ਪੀ. ਤੇ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਕੁਲਜੀਤ ਸਿੰਘ, ਕੌਂਸਲਰ ਗੁਰਪ੍ਰੀਤ ਮਿੰਟੂ, ਬਾਬਾ ਸ਼ਿੰਦਾ ਸਿੰਘ ਹਜ਼ੂਰ ਸਾਹਿਬ ਵਾਲੇ, ਸ: ਰੁਬਿੰਦਰ ਸਿੰਘ, ਸ: ਅਮਰਬੀਰ ਸਿੰਘ ਗੁੰਮਟਾਲਾ, ਰੈਫ਼ਰੀ ਸ: ਅਜ਼ਮੇਰ ਸਿੰਘ ਰੰਧਾਵਾ ਅਮਰੀਕਾ, ਨੈਸ਼ਨਲ ਰੈਫ਼ਰੀ ਸ: ਸਰਬਜੀਤ ਸਿੰਘ ਪਿੰਕਾ, ਸ: ਸਤਨਾਮ ਸਿੰਘ ਸਾਬੀ ਕੋਟ ਖ਼ਾਲਸਾ, ਚਰਨ ਸਿੰਘ ਸੰਧੂ, ਮੰਗਲ ਸਿੰਘ ਨਿੱਝਰ, ਰਬਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਸਿੰਘ ਰੇਲਵੇ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਸਾਬੀ ਆਦਿ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply