
ਪੱਟੀ, 13 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵੈਸ਼ਨੋ ਮਾਤਾ ਮੰਦਿਰ ਪੱਟੀ ਵਿਖੇ ਅਮਰਜੀਤ ਦੇਵਾ ਪੱਟੀ ਵਾਲਿਆਂ ਦੇ ਸਹਿਯੋਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿੱਚ ਵਿਸ਼ੇਸ਼ੇ ਤੌਰ ‘ਤੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਹਾਜ਼ਿਰੀ ਭਰੀ ਉਨ੍ਹਾਂ ਨਾਲ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ‘ਤੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਵੀ ਪਹੁੰਚੇ। ਇਸ ਮੌਕੇ ਮਾਤਾ ਅਮਰਜੀਤ ਦੇਵਾ ਨੇ ਸਤਿਸੰਗ ਰਾਹੀਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਕੇ ਜੀਵਨ ਸਫਲਾ ਕਰਨ। ਇਸ ਮੌਕੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਧਾਰਮਿਕ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮੰਦਿਰ ਕਮੇਟੀ ਵੱਲੋਂ ਬੀਬਾ ਪ੍ਰਨੀਤ ਕੌਰ ਕੈਰੋਂ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਮਾਸਟਰ ਅਮੀਰ ਚੰਦ ਚੇਅਰਮੈਂਨ, ਰਮੇਸ਼ ਕੁਮਾਰ ਪਟਵਾਰੀ ਪ੍ਰਧਾਨ, ਹਰਜੀਤ ਕੌਰ ਹਰੀਕੇ ਡਾਇਰੈਕਟਰ, ਕੁਲਦੀਪ ਸਿੰਘ ਪਨਗੋਟਾ ਵਾਇਸ ਚੇਅਰਮੈਨ ਪਨਸਪ ਪੰਜਾਬ, ਸੁਰਿੰਦਰ ਕੁਮਾਰ ਸ਼ਿੰਦਾ, ਜੇਲ੍ਹ ਸੁਪਰਡੈਂਟ ਰੰਧਾਵਾ, ਗੁਰਚਰਨ ਸਿੰਘ ਚੰਨ, ਕੰਵਲਪ੍ਰੀਤ ਸਿੰਘ ਗਿੱਲ, ਸਤਪਾਲ ਅਰੋੜਾ, ਵਿਨੋਦ ਖੰਨਾ ਪ੍ਰਧਾਨ, ਬੱਟੂ ਸ਼ਾਹ, ਬਾਊ ਖਰੈਤੀ ਲਾਲ ਆਦਿ ਹਾਜ਼ਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media