Friday, July 5, 2024

ਭਾਰਤ-ਪਾਕਿ ਦਰਮਿਆਨ ਆਰਥਿਕ ਭਾਈਚਾਰੇ ਦੇ ਰਸਤੇ ਵਿੱਚ ਅੱਤਵਾਦ ਰੁਕਾਵਟ- ਕਮਰ ਆਗਾ

ਸ਼ਾਤੀ ਵਾਰਤਾ ਅਤੇ ਅੱਤਵਾਦ ਇੱਕੋ ਸਮੇਂ ਦੋਵੇ ਨਹੀ ਚੱਲ ਸਕਦੇ- ਆਈ.ਏ.ਰਹਿਮਾਨ

PPN1302201614

PPN1302201615
ਅੰਮ੍ਰਿਤਸਰ, 13 ਫਰਵਰੀ-(ਪੰਜਾਬ ਪੋਸਟ ਬਿਊਰੋ) – ਭਾਰਤ-ਪਾਕਿਸਤਾਨ ਦੇਸ਼ਾ ਅੰਦਰ ਅਮਨ ਸ਼ਾਂਤੀ ਲਈ ਪਿਛਲੇ ਕਈ ਦਹਾਕਿਆਂ ਤੋ ਕੰਮ ਕਰ ਰਹੇ ਸੰਸਥਾ ਫੋਕਲੋਰ ਰੀਸਰਚ ਅਕਾਦਮੀ, ਕੈਬਰਿਜ਼ ਇੰਨਟਰਨੈਸ਼ਨਲ ਸਕੂਲ, ਸਾਊਥ ਏਸ਼ੀਆਂ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫਮਾ), ਮਾਝਾ ਵਿਰਾਸਤ ਟਰੱਸਟ, ਹਾਸ਼ਮ ਸ਼ਾਹ ਪੰਜਾਬੀ ਫੋਉਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਕੈਬਰਿਜ਼ ਇੰਨਟਰਨੈਸ਼ਨਲ ਸਕੂਲ ਵਿੱਚ ਕਰਵਾਏ ਗਏ ਭਾਰਤ-ਪਾਕਿਸਤਾਨ ਦੇਸ਼ਾਂ ਦੇ ਬੁੱਧੀਜੀਵੀ ਸ਼ਾਮਿਲ ਹੋਏ।
ਸੈਮੀਨਰ ਦੀ ਸ਼ੁਰੂਆਤ ਕੈਬਰਿਜ਼ ਸਕੂਲ ਦੇ ਵਿਹੜੇ ਅੰਦਰ ਵਿਦਿਆਰਥੀਆਂ ਵਲੋਂ ਅਮਨ ਦੋਸਤੀ ਦੇ ਸਭਿਆਚਾਰਕ ਸੰਗੀਤ ਨੂੰ ਗਾਇਨ ਕਰਕੇ ਕੀਤੀ। ਇਸ ਉਪਰੰਤ ਫੋਕਲੋਰ ਰੀਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਸੈਮੀਨਰ ਦੀ ਮਹੱਤਤਾ ਬਾਰੇ ਜਾਣਕਾਰੀ ਦੇਦਿੰਆ ਕਿਹਾ ਕਿ ਜਦੋ ਵੀ ਭਾਰਤ-ਪਾਕਿ ਦੇਸ਼ਾਂ ਦਰਮਿਆਨ ਸ਼ਾਂਤੀ ਪ੍ਰੀਕ੍ਰਿਆ ਸ਼ੁਰੂ ਹੋਈ ਤਾਂ ਉਸ ਸਮੇ ਹੀ ਸ਼ਾਂਤੀ ਨੂੰ ਰਸਤੇ ਤੋ ਪਰੇ ਕਰਨ ਹਿੱਤ ਕਦੀ ਪਠਾਨਕੋਟ ਘਟਨਾ ਅਤੇ ਇਸ ਤੋ ਪਹਿਲਾ ਮੁੰਬਈ ਵਿੱਚ 9-11 ਹਮਲੇ ਦੀਆ ਘਟਨਾਵਾ ਵਾਪਰੀਆ ਪ੍ਰੰਤੂ ਦੋਵੇ ਦੇਸ਼ਾ ਦਰਮਿਆਨ ਸ਼ਾਂਤੀ ਚਾਹੁੰਨ ਵਾਲੇ ਹਿਸਿੱਆ ਨੇ ਇਸ ਤਰਾਂ ਦੇ ਆਪਸੀ ਮੇਲ ਜੋਲ ਵਾਲੇ ਸੈਮੀਨਰਾਂ ਦਾ ਆਯੋਜ਼ਨ ਕੀਤਾ ਗਿਆ।
ਸੈਮੀਨਰ ਦੇ ਮੁੁੱਖ ਵਕਤਾਂ ਕੌਮਾਤਰੀ ਪੱਤਰਕਾਰ ਸ੍ਰੀ ਕਰਮ ਆਗਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਵਾਪਰ ਰਹੀਆ ਘਟਾਨਾਂ ਬਹੁਤ ਹੀ ਨਿੰਦਾਂ ਯੋਗ ‘ਤੇ ਦੋਵੇ ਦੇਸ਼ਾਂ ਦੀ ਖੁਸ਼ਹਾਲੀ ਲਈ ਵੱਡੀਆ ਵੱਡੀਆ ਰੁਕਾਵਟਾ ਪੈਦਾ ਕਰ ਰਹੀਆ ਹਨ ਉਨ੍ਹਾਂ ਕਿਹਾ ਕਿ ਸਾਰਕ ਮੁਲਕਾਂ ਵਿੱਚ ਖੁਸ਼ਹਾਲੀ ਤਦ ਹੀ ਆ ਸਕੇਗੀ ਜਦ ਭਾਰਤ-ਪਾਕਿਸਤਾਨ ਦੇਸ਼ਾਂ ਅੰਦਰ ਅਮਨ ਸ਼ਾਂਤੀ ਹੋਵੇਗੀ ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦੋਵੇ ਦੇਸ਼ਾਂ ਲਈ ਰੁਕਾਵਟ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾ ਕਿ ਭਾਰਤ ਅਤੇ ਚੀਨ ਦੇ ਵਿੱਚ ਕਈ ਕਿਸਮ ਦੇ ਟਕਰਾਅ ਹਨ ਪ੍ਰੰਤੂ ਦੋਵੇ ਦੇਸ਼ਾਂ ਦਰਮਿਆਨ 70 ਬਿਲੀਅਨ ਡਾਲਰ ਦਾ ਵਪਾਰ ਹੋ ਰਿਹਾ ਹੈ ਇਸ ਤੋ ਸਬਕ ਸਿੱਖ ਕੇ ਭਾਰਤ-ਪਾਕਿ ਦਰਮਿਆਨ ਵਪਾਰ ਵੀ ਵਧਾਉਣਾ ਚਾਹੀਦਾ ਹੈ ਜੋ ਬਹੁਤ ਘੱਟ ਹੈ ਉਨ੍ਹਾਂ ਕਿਹਾ ਜਦੋ ਵੀ ਭਾਰਤ ਅਤੇ ਚੀਨ ਵਿੱਚ ਆਪਸੀ ਤਣਾਅ ਆਉਦਾ ਹੈ ਤਾਂ ਵੱਖ-ਵੱਖ ਅਦਾਰਿਆਂ ਅਤੇ ਫੋਰਮਾਂ ਵਿੱਚ ਹੱਲ ਕੱਢ ਲਿਆ ਜਾਦਾ ਹੈ ਇਸੇ ਕਿਸਮ ਨਾਲ ਵੱਖ-ਵੱਖ ਫੋਰਮ ਬਣਾਕੇ ਭਾਰਤ-ਪਾਕਿ ਸਮੱਸਿਆਵਾ ਅਤੇ ਟਕਰਾਵਾ ਨੂੰ ਹੱਲ ਕੀਤਾ ਜਾ ਸਕਦਾ ਹੈ ਉਨ੍ਹਾਂ ਇਸ ਮੋਕੇ ‘ਤੇ ਸੈਟਲਰ ਏਸ਼ੀਆ, ਅੱਤਵਾਦ ਮੁੱਦਾ ਅਤੇ ਸਾਇਚਨ ਮੁੱਦੇ ਨੂੰ ਵੀ ਵਿਸਥਾਰ ਨਾਲ ਸਾਂਝਾ ਕੀਤਾ।
ਪਾਕਿਸਤਾਨ ਤੋ ਪਹੁੰੰਚੇ ਮਨੁੱਖੀ ਅਧਿਕਾਰਾਂ ਦੇ ਆਗੂ ਜਨਾਬ ਆਈ. ਏ ਰਹਿਮਾਨ ਨੇ ਕਿਹਾ ਕਿ ਜਿਸ ਕਿਸਮ ਨਾਲ ਦੋਵੇ ਦੇਸ਼ਾਂ ਦ ਲੋਕ ਦਿਲੋ ਸ਼ਾਂਤੀ ਚਾਹੁੰਦੇ ਹਨ ਉਸ ਨੂੰ ਲਗਾਤਾਰ ਅੱਤਵਾਦ ਵਾਲੀਆ ਘਟਨਾਵਾਂ ਮਾਯੂਸ ਕਰ ਰਹੀਆ ਹਨ ਪੰਤੁ ਜਿਸ ਕਿਸਮ ਨਾਲ ਆਮ ਲੋਕਾ ਵਿੱਚ ਇਹ ਵਿਚਾਰ ਘਰ ਕਰਦਾ ਜਾ ਰਿਹਾ ਹੈ ਕਿ ਸਾਡੇ ਦੋਵੇ ਦੇਸ਼ਾਂ ਦੀਆ ਇੱਕੋ ਜਹੀਆ ਲੋੜਾ ਅਤੇ ਜਰੂਰਤਾ ਹਨ ਉਹ ਜਰੂਰ ਹੀ ਸ਼ਾਂਤੀ ਵਾਰਤਾਵਾ ਲਈ ਸਰਕਾਰਾਂ ਨੂੰ ਮਜਬੂਰ ਕਰਨਗੀਆ। ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਮਾਣਕ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਮੇ ਸਮੇ ਦੇ ਜਿਸ ਕਿਸਮ ਦੀ ਰੈਅਤ ਦਿਲੀ ਪਾਕਿਸਤਾਨ ਸਰਕਾਰ ਵਲੋਂ ਵੱਖ-ਵੱਖ ਅੱਤਵਾਦੀ ਗਰੁੱਪਾ ਪ੍ਰਤੀ ਵਿਖਾਈ ਜਾਦੀ ਹੈ ਇਸ ਨਾਲ ਸ਼ਾਂਤੀ ਵਾਰਤਾਵਾ ਅਤੇ ਆਪਸੀ ਗੱਲਬਾਤ ਦੀ ਪ੍ਰੀ੍ਰਿਕਆ ਨੂੰ ਠੇਸ ਪਹੁੰਚਦੀ ਹੈ ਉਨ੍ਹਾਂ ਵਿਸ਼ੇਸ਼ ਤੋਰ ‘ਤੇ ਜਿਕਰ ਕੀਤਾ ਕਿ ਕਸ਼ਮੀਰ ਦੇ ਮਸਲੇ ਦਾ ਹੱਲ ਦੋਵੇ ਸਰਕਾਰਾਂ ਨੂੰ ਲੋਕਾ ਦੀਆ ਭਾਵਨਾਵਾ ਦੇ ਦ੍ਰਿਸ਼ਟੀ ਕੋਣ ਨਾਲ ਜੋੜਕੇ ਹੱਲ ਕਰਨਾ ਚਾਹੀਦਾ ਹੈ।
ਡਾ. ਕੁਲਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਸਾਡੀਆ ਸਭਿਤਿਆਵਾ ਸਾਡੀ ਸ਼ਾਂਤੀ ਪ੍ਰੀਕ੍ਰਿਆ ਦਾ ਵੱਡਾ ਅਧਾਰ ਬਣਦੀਆ ਹਨ ਉਨ੍ਹਾਂ ਕਿਹਾ ਕਿ ਯੂਰਪ ਵਿੱਚ ਦੋ ਮਹਾ ਯੁੱਧ ਹੋਣ ਤੋ ਬਾਅਦ ਵੀ ਯੂਰਪੀਅਨ ਮੁਲਕ ਇੱਕ ਹੋਈ ਬੈਠੇ ਹਨ ਪਰ ਭਾਰਤ ਪਾਕਿਸਤਾਨ ਦੇਸ਼ਾਂ ਦੀਆ ਸਰਕਾਰਾਂ ਪਿਛਲੇ 70 ਸਾਲ ਤੋ ਆਪਸੀ ਦੁਸ਼ਮਣੀਆ ਘਟਾਉੁਣ ਦੀ ਬਜਾਏ ਵਧਾਇਆ ਜਾ ਰਿਹਾ ਹਨ ਜਿਸ ਨੂੰ ਕਿ ਮਦਭਾਗਾ ਹੀ ਕਿਹਾ ਜਾ ਸਕਦਾ ਹੈ। ਇਸ ਮੋਕੇ ਭਾਰਤੀ ਕੋਮੀ ਘੱਟ ਗਿਣਤੀਆ ਦੇ ਸਾਬਕਾ ਉਪ ਚੈਅਰਮੈਨ ਪ੍ਰੋਫੈਸਰ ਬਾਵਾ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਦੇਸ਼ਾਂ ਨੂੰ ਦਰਪੇਸ਼ ਚਣੌਤੀਆ ਦਾ ਹੱਲ ਉਦੋ ਤੱਕ ਸੰਭਵ ਨਹੀ ਜਦੋ ਤੱਕ ਇਨ੍ਹਾਂ ਨੂੰ ਤਿੰਨ ਪੱਧਰਾਂ ‘ਤੇ ਸੰਬੋਧਨ ਨਹੀ ਹੋਇਆ ਜਾਦਾ ਭਾਵ ਕੇ ਲੋਕਾਂ ਦੀ ਪੱਧਰ, ਸਰਕਾਰਾਂ ਦੀ ਪੱਧਰ ਅਤੇ ਅੰਤਰਾਸ਼ਟਰੀ ਤਾਕਤਾ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਹੀ ਇਹ ਚੁਣੋਤੀਆ ਹੱਲ ਕੀਤੀਆ ਜਾ ਸਕਦੀਆ ਹਨ। ਇਸ ਮੋਕੇ ਸੈਮੀਨਰ ਨੂੰ ਪਾਕਿਸਤਾਨ ਤੋ ਜਨਾਬ ਜਮਾਲ ਖਾਂਨ, ਦਿੱਲੀ ਤੋ ਬਾਗਵੀ ਦਲੀਪ ਕੁਮਾਰ ਨੇ ਸੰਬੋਧਨ ਕੀਤਾ। ਇਸ ਮੋਕੇ ਡਾਂ ਚਰਨਜੀਤ ਸਿੰਘ ਨਾਭਾ ਨੇ ਸੰਸਥਾਂ ਫੋਕਲੋਰ ਰੀਸਰਚ ਅਕਾਦਮੀ ਦੇ 21 ਸਾਲ ਇਤਿਹਾਸ ਨੂੰ ਦਰਸ਼ਕਾਂ ਦੇ ਸਾਹਮਣੇ ਸੰਬੋਧਨ ਕਰਕੇ ਦੱਸਿਆ। ਸੈਮੀਨਰ ਵਿੱਚ ਆਏ ਭਾਰਤ-ਪਾਕਿਸਤਾਨ ਦੇ ਮਹਿਮਾਨਾਂ ਨੂੰ ਕੈਬਰਿਜ਼ ਇੰਨਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਬਾਬੂ ਨੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਸੁਰਜੀਤ ਜੱਜ, ਰਾਜਿੰਦਰ ਸਿੰਘ ਰੂਬੀ, ਕੁਲਦੀਪ ਸਿੰਘ ਧਾਲੀਵਾਲ, ਗੁਰਦੇਵ ਸਿੰਘ, ਦਿਲਬਾਗ ਸਿੰਘ ਸਰਕਾਰੀਆ, ਰਣਜੀਵ ਸ਼ਰਮਾਂ, ਸੁਤੀਸ਼ ਝੀਗਣ, ਗੁਰਜਿੰਦਰ ਸਿੰਘ ਬਘਿਆੜੀ, ਗੁਰਪ੍ਰੀਤ ਸਿੰਘ ਕੱਦਗਿੱਲ,ਮੇਅਰ ਹਰਜੀਤ ਸਿੰਘ, ਪ੍ਰਮਜੀਤ ਸਿੰਘ ਗੰਡੀਵਿੰਡ, ਜਸਵੰਤ ਸਿੰਘ ਰੰਧਾਵਾ, ਐਸ ਪ੍ਰਸ਼ੋਤਮ, ਬਲਰਾਜ ਸਿੰਘ ਬਾਠ, ਸੰਦੀਪ ਸਿੰਘ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply