Friday, July 5, 2024

ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਲਈ ਪੈਨਸ਼ਨ, ਪਰਿਵਾਰ ਦੇ ਸਿਹਤ ਬੀਮੇ ਦਾ ਕੀਤਾ ਵਾਅਦਾ

Captain Amrinder Singh

ਚੰਡੀਗੜ੍ਹ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਪੱਤਰਕਾਰਾਂ ਦੇ ਪਰਿਵਾਰ ਨੂੰ ਸਿਹਤ ਬੀਮਾ ਅਤੇ ਸਤਿਕਾਰਯੋਗ ਤੇ ਉਚਿਤ ਪੈਨਸ਼ਨ ਦਿੱਤੀ ਜਾਵੇਗੀ।ਇਥੇ ਜ਼ਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਤੇ ਖਾਸ ਕਰਕੇ ਛੋਟੇ ਸ਼ਹਿਰਾਂ ਤੇ ਛੋਟੇ ਮੀਡੀਆ ਸੰਗਠਨਾਂ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਲਾਹਾਂ ਤੇ ਮੰਗਾਂ ਦੇ ਅਧਾਰ ‘ਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ 2017 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋ ਬਾਅਦ ਅਸੀਂ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਅਤੇ ਜੀਵਨ ਬੀਮਾ ਮੁਹੱਈਆ ਕਰਵਾਵਾਂਗੇ।ਇਸ ਦੇ ਤਹਿਤ ਵੱਖ ਵੱਖ ਮੀਡੀਆ ਸੰਗਠਨਾਂ, ਜਿਵੇਂ ਅਖਬਾਰਾਂ, ਮੈਗਜੀਨਾਂ, ਨਿਊਜ਼ ਚੈਨਲਾਂ ਤੇ ਨਿਊਜ਼ ਪੋਰਟਲਾਂ ਵਿੱਚ ਕੰਮ ਦੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸਾਰੀਆਂ ਬਿਮਾਰੀਆਂ ਤੇ ਮੌਤ ਦੀ ਹਾਲਤ ਵਿੱਚ ਰੱਖਿਆ ਪ੍ਰਦਾਨ ਕਰੇਗਾ।
ਇਸ ਲੜੀ ਹੇਠ 60 ਸਾਲ ਪਾਰ ਕਰਨ ਤੋਂ ਬਾਅਦ ਉਹ ਸਾਰੇ ਪੱਤਰਕਾਰ ਜਿਹੜੇ ਪੱਤਰਕਾਰ ਵਜੋਂ 20 ਸਾਲ ਦੀ ਸੇਵਾ ਨਿਭਾਅ ਚੁੱਕੇ ਹੋਣ, ਇਸ ਪਰਿਵਾਰਕ ਪੈਨਸ਼ਨ ਦੇ ਹੱਕਦਾਰ ਹੋਣਗੇ, ਤਾਂ ਜੋ ਉਨ੍ਹਾਂ ਨੂੰ ਅਗਲਾ ਜੀਵਨ ਜਿਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।ਕੈਪਟਨ ਅਮਰਿੰਦਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਤੇ ਐਕਰੀਡੇਸ਼ਨ ਦਾ ਸਿਸਟਮ ਵੀ ਅਸਾਨ ਕੀਤਾ ਜਾਵੇਗਾ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵਰਤਮਾਨ ਵਿੱਚ ਇਹ ਸਿਸਟਮ ਬਹੁਤ ਉਲਝਿਆ ਹੋਇਆ ਹੈ ਅਤੇ ਕਈ ਪੱਤਰਕਾਰਾਂ ਨੂੰ ਮਾਨਤਾ ਨਹੀਂ ਮਿੱਲੀ, ਜਿਹੜੀ ਉਨ੍ਹਾਂ ਨੂੰ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਂਦੇ ਵੱਖ ਵੱਖ ਫਾਇਦਿਆਂ ਦਾ ਲਾਭ ਦਿੰਦੀ ਹੈ।ਉਨ੍ਹਾਂ ਨੂੰ ਮੰਨਣਾ ਹੈ ਕਿ ਸਾਰੇ ਪੱਤਰਕਾਰਾਂ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਹ ਕੋਈ ਵੀ ਵਿਅਕਤੀ ਜਿਹੜਾ ਇਕ ਪ੍ਰੋਫੈਸ਼ਨਲ ਪੱਤਰਕਾਰ ਜਾਂ ਫੋਟੋ ਪੱਤਰਕਾਰ ਵਜੋਂ ਆਪਣਾ ਕੰਮ ਸ਼ੁਰੂ ਕਰਦਾ ਹੈ, ਉਸਨੂੰ ਬਿਨ੍ਹਾਂ ਕਿਸੇ ਜਾਂਚ ਪ੍ਰੀਕ੍ਰਿਆ ਦੇ ਖੁਦ ਬ ਖੁਦ ਮਾਨਤਾ ਮਿੱਲ ਜਾਣੀ ਚਾਹੀਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਪੱਤਰਕਾਰਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੱਕੀ ਆਮਦਨ ਨਹੀਂ ਮਿੱਲਦੀ। ਜਿਸ ਕਾਰਨ ਦੂਜਿਆਂ ਦੇ ਹਿੱਤਾਂ ਦੀ ਰਾਖੀ ਲਈ ਲੜਨ, ਲਿੱਖਣ ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਖੁਦ ਫਾਇਦਾ ਨਹੀਂ ਮਿੱਲ ਰਿਹਾ ਹੈ।ਉਨ੍ਹਾਂ ਨੇ ਭਰੋਸਾ ਦਿੱਤਾ ਕਿ 2017 ਤੋਂ ਬਾਅਦ 60 ਸਾਲ ਦੀ ਉਮਰ ਤੋਂ ਬਾਅਦ ਹਰੇਕ ਪੱਤਰਕਾਰ ਨੂੰ ਰੇਗੁਲਰ ਆਮਦਨ ਮਿੱਲੇਗੀ, ਤਾਂ ਜੋ ਉਸਨੂੰ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ ਤੇ ਨਾ ਹੀ ਆਪਣੇ ਮਾਣ ਨਾਲ ਸਮਝੌਤਾ ਕਰਨਾ ਪਵੇਗਾ, ਜਿਹੜੇ ਪੱਤਰਕਾਰ ਸਮਾਜ ਦੇ ਬਹੁਤ ਹੀ ਸਨਮਾਨਯੋਗ ਮੈਂਬਰ ਹੁੰਦੇ ਹਨ, ਉਹ ਆਪਣੀ ਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply