Friday, July 5, 2024

ਅਮਰੀਕਾ ਵਿਚ ਸਿਆਸੀ ਸ਼ਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਚਾਰ ਗੁਣਾਂ ਵਾਧਾ-ਚਾਹਲ

Satnam Chahalਜਲੰਧਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਵਿਚ ਮੋਦੀ ਸਰਕਾਰ ਦੇ ਰਾਜ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਅਮਰੀਕਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਿਚ ਚਾਰ ਗੁਣਾਂ ਵਾਧਾ ਹੋਇਆ ਹੈ।ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਫਰੀਡਮ ਆਫ ਇੰਫਰਮੇਸ਼ਨ ਐਕਟ ਤਹਿਤ ਪਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਇੰਫਰਮੇਸ਼ਨ ਡਾਇਰੈਕਟਰ ਜਿਲ.ਏ.ਈਗਲਸਟਨ ਨੇ ਦਸਿਆ ਕਿ ਸਾਲ 2013 ਦੌਰਾਨ ਭਾਰਤੀ ਮੂਲ ਦੇ ਕੇਵਲ 513 ਲੋਕਾਂ ਨੇ ਅਮਰੀਕਾ ਅੰਦਰ ਸਿਆਸੀ ਸ਼ਰਨ ਪਰਾਪਤ ਕਰਨ ਲਈ ਬਿਨੈਪੱਤਰ ਦਿਤਾ ਸੀ ਜਿਸ ਵਿਚ 21 ਔਰਤਾਂ ਸ਼ਾਮਲ ਸਨ।ਇਹਨਾਂ 513 ਭਾਰਤੀਆਂ ਵਿਚੋਂ ਕੇਵਲ 60 ਵਿਅਕਤੀਆਂ ਨੂੰ ਹੀ ਸਿਆਸੀ ਸ਼ਰਨ ਦਾ ਦਰਜਾ ਦਿਤਾ ਗਿਆ ਸੀ।ਸਾਲ 2014 ਦੌਰਾਨ ਸਿਆਸੀ ਸ਼ਰਨ ਪਰਾਪਤ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਦੁਗਣੀ ਤੋਂ ਜਿਆਦਾ ਹੋ ਕੇ 1309 ਤਕ ਪਹੁੰਚ ਗਈ ਸੀ ਜਿਸ ਵਿਚ 23 ਔਰਤਾਂ ਸ਼ਾਮਲ ਸਨ ਜਿਹਨਾਂ ਵਿਚੋਂ ਕੇਵਲ 77 ਭਾਰਤੀ ਮੂਲ ਦੇ ਲੋਕਾਂ ਨੂੰ ਹੀ ਸਿਆਸੀ ਸ਼ਰਨ ਦਾ ਦਰਜਾ ਮਿਲਿਆ ਸੀ।ਸ: ਚਾਹਲ ਨੇ ਦਸਿਆ ਕਿ ਪਰਾਪਤ ਹੋਈ ਇਸ ਜਾਣਕਾਰੀ ਅਨੁਸਾਰ ਸਾਲ 2015 ਦੌਰਾਨ ਸਿਆਸੀ ਸ਼ਰਨ ਪਰਾਪਤ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਚਾਰ ਗੁਣਾਂ ਤੋਂ ਜਿਆਦਾ ਹੋ ਕੇ 2271 ਤਕ ਪਹੁੰਚ ਗਈ ਸੀ ਜਿਸ ਵਿਚ 32 ਔਰਤਾਂ ਸ਼ਾਮਲ ਸਨ ਜਿਹਨਾਂ ਵਿਚੋਂ 141 ਲੋਕਾਂ ਨੂੰ ਸਿਆਸੀ ਸ਼ਰਨ ਪਰਵਾਨ ਕੀਤੀ ਗਈ ਸੀ।ਸ: ਚਾਹਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਅਮਰੀਕਾ ਅੰਦਰ ਸਿਆਸੀ ਸ਼ਰਣ ਪਰਾਪਤ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਹੋਇਆ ਇਹ ਵਾਧਾ ਸਮੂਹ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ।ਉਹਨਾਂ ਨੇ ਦਸਿਆ ਕਿ ਇਤਨੀ ਭਾਰੀ ਗਿਣਤੀ ਵਿਚ ਭਾਰਤੀਆਂ ਦਾ ਦੇਸ਼ ਵਿਚੋਂ ਆ ਕੇ ਅਮਰੀਕਾ ਅੰਦਰ ਸਿਆਸੀ ਸ਼ਰਣ ਮੰਗਣਾਂ ਕਿਤੇ ਨਾ ਕਿਤੇ ਦੇਸ਼ ਅੰਦਰ ਅਸਹਿਸ਼ੀਣਤਾ ਦੇ ਵਾਤਾਵਰਣ ਉਪਰ ਵੀ ਇਕ ਸਵਾਲੀਆ ਚਿੰਨ ਲਗਾ ਵਿਖਾਈ ਦੇ ਰਿਹਾ ਹੈ ਜਿਸ ਉਪਰ ਭਾਰਤ ਸਰਕਾਰ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਵਿਚਾਰ ਕਰਨ ਦੀ ਲੋੜ ਹੈ

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply