
ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਕਸੇਲ ਵਿਖੇ ਪ੍ਰਿਸੀਪਲ ਸ਼੍ਰੀਮਤੀ ਹਰਮੀਤ ਕੌਰ ਦੀ ਦੇਖ-ਰੇਖ ਵਿਚ ਸਲਾਨਾ ਸਪੋਟਰਸ ਡੇਅ ਅਤੇ ਸਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿਚ ਮੈਬਰ ਇੰਚਾਰਜ਼ ਸ. ਮਨਮੋਹਨ ਸਿੰਘ ਸੇਠੀ ਤੇ ਰਮਣੀਕ ਸਿੰਘ ਫਰੀਡਮ, ਇਲਾਕੇ ਦੇ ਸਰਪੰਚ, ਪੰਚਾਇਤ ਮੈਬਰ ਅਤੇ ਪਿੰਡ ਦੇ ਪੰਤਵੰਤੇ ਪੁਹੰਚੇ ।ਪ੍ਰੀ ਨਰਸਰੀ ਤੋ ਲੈਕੇ ਸਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਜਿਵੇਂ ਫਲੈਟ ਰੇਸ. ਸੈਕ ਰੇਸ, ਸਲੋਅ ਸਾਇਕਲਿੰਗ, ਵਨ ਲੈਗ ਰੇਸ, ਚਾਟੀ ਰੇਸ ਬੈਕ ਰੇਸ ਕਰਵਾਈਆਂ।ਪ੍ਰੀ ਪ੍ਰਾਇਮਰੀ ਅਤੇ ਪ੍ਰੀ ਨਰਸਰੀ ਦੇ ਬੱਚਿਆਂ ਦੀ ਫੈਸੀਂ ਡਰੈਸ ਜਿਸ ਵਿਚ ਦੁਲਹਾ, ਦੁਲਹਨ,ਕਿਸਾਨ, ਪੁਲਿਸ ਮੈਨ, ਫੌਜੀ, ਪਰੀ, ਪੰਜਾਬਣ ਅਤੇ ਰਾਜਸਥਾਨੀ ਲੜਕੀ ਨੇ ਆਏ ਹੋਏ ਮਹਿਮਾਨਾ ਦਾ ਦਿਲ ਮੋਹ ਲਿਆਂ। ਸੱਭਿਆਚਾਰ ਪ੍ਰੋਗਰਾਮ ਵਿਚ ਕਰਵਾਏ ਗਏ ਸਕਿਟ ਨਸ਼ਾ ਦੀ ਭਰਪੂਰ ਸ਼ਲਾਘਾਂ ਹੋਈ। ਪ੍ਰਿੰਸੀਪਲ ਮੈਡਮ, ਮਂੈਬਰ ਇੰਚਾਰਜ਼ਾਂ ਅਤੇ ਪੰਤਵੰਤੇ ਮੈਬਰਾਂ ਵੱਲੋ ਪਹਿਲੇ, ਦੂਜੇ ਅਤੇ ਤੀਜੇ ਦਰਜੇ ਉਪਰ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਆਏ ਹੋਏ ਮਹਿਮਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ ।
Punjab Post Daily Online Newspaper & Print Media