ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਖੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਪੁਰਾਣੀ ਕੈਰੋਂ ਰੋਡ ਤੋਂ 4 ਵਾਰਡ ਤੋਂ ਕੁਨੈਕਟ ਕੰਪਨੀ ਦੀ ਕੇਬਲ ਤਾਰ 120 ਮੀਟਰ ਵੱਢ ਕੇ ਲੈ ਗਏ ਅਤੇ ਅੱਜ ਤੜਕਸਾਰ ਰੇਲਵੇ ਰੋਡ ਪੱਟੀ ਵਿਖੇ ਚੋਰਾਂ ਵਲੋਂ ਦੁਕਾਨਾਂ ਤੇ ਚੋਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇੰਦਰਜੀਤ ਕਰਿਆਨਾ ਸਟੋਰ, ਸਤਨਾਮ ਟੇਲਰਜ਼ ਵਿਖੇ ਚੋਰੀ ਤੇ ਜੈਨ ਮਨਿਆਰੀ ਹਾਊਸ, ਕੰਤਵੀਰ ਪ੍ਰਿਟਿੰਗ ਪ੍ਰੈਸ ਛੱਤ ਪਾੜਣ ਦੀ ਕੋਸ਼ਿਸ ਕੀਤੀ ਗਈ।। ਸਤਨਾਮ ਸਿੰਘ ਤੇ ਇੰਦਰਜੀਤ ਕੁਮਾਰ ਨੇ ਦੱਸਿਆ ਸਾਡੀ ਦੁਕਾਨ ਚੋਰਾਂ ਵਲੋ ਲੇਡੀਜ਼ ਸੂਟ, ਜੈਂਟਸ ਸੂਟ ਅਤੇ ਕਰਿਆਨਾ ਸਟੋਰ ਤੋਂ ਕਾਜੂ, ਇਲਾਚੀ, ਬਿਸੁਕਟ ਅਤੇ ਨਗਦੀ 20 ਹਜ਼ਾਰ ਰੁਪਏ ਕਰੀਬ ਚੋਰੀ ਹੋ ਗਏ। ਚੋਰੀ ਸਬੰਧੀ ਪੱਟੀ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਰਾਜਵਿੰਦਰ ਕੌਰ ਨੇ ਕਿਹਾ ਚੋਰਾਂ ਖਿਲ਼ਾਫ ਕੇਸ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media