Monday, July 1, 2024

ਪੰਜ ਪਿਆਰਿਆ ਨੇ 52 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ

PPN2002201610ਅੰਮ੍ਰਿਤਸਰ, 20 ਫਰਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਨੌਕਰੀ ਤੋ ਬਰਖਾਸਤ ਕੀਤੇ ਗਏ ਅਤੇ ਪੰਥਕ ਸਫਾਂ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੇ ਪਿੰਡ ਵਰਪਾਲ ਵਿਖੇ 82 ਪ੍ਰਾਣੀਆ ਨੂੰ ਅੰਮ੍ਰਿਤ ਛਕਾਉਣ ਤੋ ਉਪਰੰਤ ਅੱਜ ਜਿਲ੍ਹਾ ਪਟਿਆਲਾ ਦੇ ਪਿੰਡ ਬਲਬੇੜਾ ਤੇ ਜੌਰਜੀਵਾਲਾ ਵਿਖੇ 52 ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ ਅਤੇ ਸੰਗਤਾਂ ਨੇ ਪੰਥ ਦਾ ਫਰਲਾ ਉੱਚਾ ਕਰਨ ਵਾਲੇ ਇਹਨਾਂ ਪੰਜਾਂ ਪਿਆਰਿਆ ਨੂੰ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਸਨਮਾਨਿਤ ਵੀ ਕੀਤਾ। ਭਾਈ ਸਤਿਨਾਮ ਸਿੰਘ ਖੰਡਾ ਨੇ ਦੱਸਿਆ ਕਿ ਉਹਨਾਂ ਸਮੇਤ ਪੰਜ ਪਿਆਰਿਆ ਭਾਈ ਤਰਲੋਕ ਸਿੰਘ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ਤੇ ਭਾਈ ਸਤਨਾਮ ਸਿੰਘ ਝੰਜੀਆ ਨੇ ਅੰਮ੍ਰਿਤਪਾਨ ਕਰਾਉਣ ਦੀ ਕੜੀ ਨੂੰ ਜਾਰੀ ਰੱਖਦਿਆ ਅੱਜ ਪਟਿਆਲਾ ਜਿਲ੍ਹੇ ਦੇ ਦੋ ਪਿੰਡਾਂ ਵਿੱਚ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ।ਉਹਨਾਂ ਦੱਸਿਆ ਕਿ ਅੰਮ੍ਰਿਤਪਾਨ ਕਰਨ ਵਾਲਿਆ ਵਿੱਚ ਮਰਦ,ਬੀਬੀਆ ਤੇ ਬੱਚੇ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਪਟਿਆਲਾ ਜਿਲੇ ਦੇ ਪਿੰਡ ਬਲਬੇੜਾ ਵਿਖੇ ਅੰਮ੍ਰਿਤਪਾਨ ਕਰਾਉਣ ਤੋ ਬਾਅਦ ਜਦੋ ਉਹ ਪਟਿਆਲਾ ਦੇ ਪਿੰਡ ਜੌਰਜੀਵਾਲਾ ਵਿਖੇ ਪੁੱਜੇ ਤਾਂ ਉਥੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੀ ਬਰਸੀ ਮਨਾਈ ਜਾ ਰਹੀ ਸੀ ਤਾਂ ਸੰਗਤਾਂ ਨੇ ਉਹਨਾਂ ਦਾ ਜੈਕਾਰੇ ਬੁਲਾ ਕੇ ਸੁਆਗਤ ਕੀਤਾ।ਉਹਨਾਂ ਕਿਹਾ ਕਿ ਅੰਮ੍ਰਿਤਪਾਨ ਕਰਨ ਉਪਰੰਤ ਸੰਗਤਾਂ ਨੇ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ। ਭਾਈ ਖੰਡਾ ਨੇ ਕਿਹਾ ਕਿ ਜਲਦੀ ਹੀ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ ਅਤੇ ਉਹ ਹਰੇਕ ਸਿੱਖ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਯਤਨ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖ ਪੰਥ ਦੀ ਸ਼ਾਨ ਹੈ ਜਿਸ ਦੀ ਅਜ਼ਮਤ ਨੂੰ ਕਿਸੇ ਵੀ ਸੂਰਤ ਵਿੱਚ ਕੋਈ ਠੇਸ ਨਹੀ ਪਹੁੰਚਾਉਣ ਦਿੱਤੀ ਜਾਵੇਗੀ ਭਾਂਵੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਿਉ ਨਾ ਕਰਨੀ ਪਵੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply