
ਜੰਡਿਆਲਾ ਗੁਰੂ, 21 ਫਰਵਰੀ (ਹਰਿੰਦਰ ਪਾਲ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਪਰਿਵਾਰ ਜੋੜੋ ਮੁਹਿੰਮ ਤਹਿਤ ਹਲਕਾ ਜੰਡਿਆਲਾ ਗੁਰੂ ਤੋ ਚੁਣੇ ਗਏ ਬੁਲਾਰੇ ਸਰਬਜੀਤ ਸਿੰਘ ਡਿੰਪੀ ਦੀ ਅਗਵਾਈ ਹੇਠ ਬੂਥ ਇੰਚਾਰਜਾਂ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆ ਤੋ ਜਾਣੂ ਕਰਵਾਇਆ ਤੇ ਪੈਂਫਲੈਟ ਵੰਡੇ ਅਤੇ ਲੋਕਾਂ ਦੀ ਸਹਿਮਤੀ ਲੈ ਕੇ ਉਹਨਾ ਨੂੰ ਪਾਰਟੀ ਨਾਲ ਜੋੜਿਆ।ਸਰਬਜੀਤ ਸਿੰਘ ਡਿੰਪੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ 15 ਦਿਨਾਂ ਵਿੱਚ ਪੂਰੇ ਪੰਜਾਬ ਵਿੱਚੋ 20 ਲੱਖ ਵੋਟਰਾਂ ਨੁੰ ਪਾਰਟੀ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਜੋ ਪਾਰਟੀ ਦੇ ਜੁਝਾਰੂ ਵਲੰਟੀਅਰ ਬੜੇ ਅਰਾਮ ਨਾਲ ਪੂਰਾ ਕਰ ਲੈਣਗੇ।ਉਹਨਾ ਦੱਸਿਆ ਕਿ ਲੋਕ ਆਪ ਵਿੱਚ ਸ਼ਾਮਲ ਹੋਣ ਲਈ ਬੜੇ ਉਤਾਵਲੇ ਹਨ ਇਸ ਲਈ ਪਾਰਟੀ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਹਰ ਵਰਗ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਵੇਗਾ ਚਾਹੇ ਉਹ ਕਿਸੇ ਵੀ ਬਰਾਦਰੀ ਜਾਂ ਧਰਮ ਨਾਲ ਜੁੜਿਆ ਹੋਵੇ।ਇਸ ਮੌਕੇ ਕੁਲਦੀਪ ਸਿੰਘ ਧਾਰੜ,ਜੋਬਨਜੀਤ ਸਿੰਘ,ਬੁੱਧ ਸਿੰਘ ਰਾਣਾਕਾਲਾ, ਅਜੈਬ ਸਿੰਘ ਧੀਰੇਕੋਟ,ਵਿਕਰਮ ਸਹੌਤਾ,ਕਸ਼ਮੀਰ ਸਿੰਘ,ਮਨਜੀਤ ਸਿੰਘ,ਰਜੇਸ਼ ਪਾਠਕ,ਬਲਵਿੰਦਰ ਸਿੰਘ ਬੇਦੀ,ਬਲਵਿੰਦਰ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਬੂਥ ਇੰਚਾਰਜ ਸ਼ਾਮਲ ਹੋਏ।
Punjab Post Daily Online Newspaper & Print Media