Thursday, July 16, 2026

ਬ੍ਰਹਮਪੁਰਾ ਦੇ ਜਿੱਤਣ ਦੀ ਖੁਸ਼ੀ ‘ਚ ਚੰਦੀ ਨੇ ਕਰਵਾਇਆ ਜਲਾਲਉਸਮਾਂ ਦਾ ਮੂੰਹ ਮਿੱਠਾ

PPN2102201620

ਜੰਡਿਆਲਾ ਗੁਰੂ, 21 ਫਰਵਰੀ (ਹਰਿੰਦਰ ਪਾਲ ਸਿੰਘ)- ਹਲਕਾ ਖਡੂਰ ਸਾਹਿਬ ਵਿਖੇ ਹੋਈ ਉਪ ਚੋਣ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਲਗਪਗ 65 ਹਜਾਰ ਦੀ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ‘ਚ ਅੱਜ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਅੱਜ ਇਸੇ ਹੀ ਖੁਸ਼ੀ ਵਿੱਚ ਗਦ-ਗਦ ਹੋਏ ਉੱਘੇ ਅਕਾਲੀ ਆਗੂ ਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੰਦੀ ਨੇ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦਾ ਲੱਡੂ ਨਾਲ ਮੂੰਹ ਮਿੱਠਾ ਕਰਾਉਦਿਆ ਵਧਾਈ ਦਿੱਤੀ।ਇਸ ਸਮੇ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਖਡੂਰ ਸਾਹਿਬ ਤੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਲੋਕਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ 2017 ਦੀਆ ਵਿਧਾਨ ਸਭਾ ਚੋਣਾ ‘ਚ ਅਕਾਲ਼ੀ ਦਲ ਦੀ ਤੀਸਰੀ ਵਾਰ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ।ਜਲਾਲਉਸਮਾਂ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਵਧਾਈ ਦਿੰਦਿਆ ਕਿਹਾ ਕਿ ਬ੍ਰਹਮਪੁਰਾ ਦੇ 65000 ਦੇ ਕਰੀਬ ਫਰਕ ਨਾਲ ਜਿੱਤ ਪ੍ਰਾਪਤ ਕਰਨ ਤੇ ਵਿਰੋਧੀਆ ਦੀ ਹਵਾ ਨਿਕਲ ਗਈ ਹੈ।ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਕਾਸ ਦੇ ਏਜੰਡੇ ਨੂੰ ਲੋਕਾ ਨੇ ਬੇਹੱਦ ਪਸੰਦ ਕੀਤਾ ਹੈ।ਜਲਾਲਉਸਮਾਂ ਨੇ ਕਿਹਾ ਕਿ ਬ੍ਰਹਮਪੁਰਾ ਦੀ ਜਿੱਤ ਨਾਲ ਜਿਥੇ ਅਕਾਲੀ ਵਰਕਰ ਬਾਗੋ ਬਾਗ ਹੋ ਗਏ ਹਨ।ਉਥੇ ਹੀ ਅਕਾਲੀ ਵਰਕਰਾਂ ਦਾ ਮਨੋਬਲ ਵੀ ਕਾਫੀ ਵਧਿਆ ਹੈ ਅਤੇ ਇਸੇ ਤਰਾਂ ਹੀ ਅਗਾਮੀ ਚੋਣਾ ‘ਚ ਅਕਾਲੀ ਦਲ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ।ਇਸ ਮੋਕੇ ਵਧਾਈ ਦੇਣ ਵਾਲਿਆ ਵਿੱਚ ਸੰਨੀ ਸ਼ਰਮਾ ਵਾਈਸ ਪ੍ਰਧਾਨ ਨਗਰ ਕੌਂਸਲ, ਅਵਤਾਰ ਸਿੰਘ ਕਾਲਾ ਕੌਂਸਲਰ, ਹਰਚਰਨ ਸਿੰਘ ਬਰਾੜ ਕੌਂਸਲਰ, ਅਮਨ ਢੋਟ, ਡਾ ਸੰਤੋਖ ਸਿੰਘ ਬੱਗਾ ਜਨੱਰਲ ਸਕੱਤਰ, ਰਿੰਕੀ ਪੰਡਿਤ ,ਬਲਵਿੰਦਰ ਸਿੰਘ ਗਿੱਲ ਐਸ.ਸੀ.ਮੋੋਰਚਾ ਪ੍ਰਧਾਨ ਭਾਜਪਾ, ਤੇਜਪਾਲ ਸਿੰਘ ਸੋਨੂੰ ਸ਼ਹਿਰੀ ਮੰਡਲ ਪ੍ਰਧਾਨ ਭਾਜਪਾ, ਸੋਨੂੰ ਜੰਡਿਆਲਾ, ਮਨਜਿੰਦਰ ਸਿੰਘ ਭੀਰੀ ਸਰਪੰਚ, ਜੱਸ ਦੇਵੀਦਾਸਪੁਾ, ਕੁੰਨਣ ਸਿੰਘ, ਜਸਵੰਤ ਸਿੰਘ ਗਰੋਵਰ ਸੀਨੀਅਰ ਅਕਾਲੀ ਆਗੂ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply