
ਪੱਟੀ, 21 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਹੁਣ ਸਿੱਧੇ ਤੌਰ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋਵੇਗੀ। ਇਹ ਪ੍ਰਗਟਾਵਾ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਕੈਰੋਂ ਭਵਨ ਪੱਟੀ ਵਿਖੇ ਨੀਲੇ ਕਾਰਡ ਹੋਲਡਰਾਂ ਨੂੰ ਬੈਂਕਿੰਗ ਨਾਲ ਜੋੜਣ ਲਈ ਬਣਾਏ ਗਏ ਕਾਰਡਾਂ ਦੀ ਵੰਡ ਕਰਦਿਆਂ ਕੀਤਾ। ਬੀਬਾ ਕੈਰੋਂ ਨੇ ਕਿਹਾ ਕਿ ਸਸਤੀ ਆਟਾ ਦਾਲ ਸਕੀਮ ਨੂੰ ਬੈਂਕਿੰਗ ਨਾਲ ਜੋੜਣ ਵਾਲਾ ਪੰਜਾਬ ਦੇਸ਼ ਦਾ ਹੁਣ ਪਹਿਲਾ ਸੂਬਾ ਬਣ ਗਿਆ ਹੈ ਅਤੇ ਅੱਜ ਪੱਟੀ ਤੋਂ ਹੀ ਇਸਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਜਿਹੜੇ ਲੋੜਵੰਦ ਪਰਿਵਾਰਾਂ ਦੇ ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਬਣਾਏ ਗਏ ਹਨ, ਉਨ੍ਹਾਂ ਨੂੰ ਬੈਂਕ ਨਾਲ ਜੋੜਿਆ ਗਿਆ ਹੈ ਤਾਂ ਜੋ ਤੁਹਾਡੇ ਵੱਲੋਂ ਸਰਕਾਰ ਪਾਸੋਂ ਲਏ ਗਏ ਸਸਤੇ ਅਨਾਜ ਦੇ ਪੈਸੇ ਬੈਂਕਾ ਰਾਹੀਂ ਹੀ ਸਰਕਾਰ ਨੂੰ ਮਿਲ ਸਕਣ। ਸ਼ਿੰਦਾ ਨੇ ਦੱਸਿਆ ਕਿ ਜਿਨ੍ਹਾਂ ਦੇ ਨੀਲੇ ਕਾਰਡ ਅਜੇ ਤੱਕ ਬੈਂਕ ਖਾਤਿਆਂ ਨਾਲ ਨਹੀਂ ਜੁੜੇ ਉਸ ਸਬੰਧੀ ਵੀ ਜਲਦੀ ਹੀ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ, ਤਜਿੰਦਰ ਸਿੰਘ ਭੁੱਲਰ ਡਾਇਰੈਕਟਰ ਪਨਸਪ ਪੰਜਾਬ, ਗੁਰਮੁੱਖ ਸਿੰਘ ਘੁੱਲਾ ਬਲ੍ਹੇਰ ਸਿਆਸੀ ਸਲਾਹਕਾਰ ਕੈਰੋਂ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਜੋਗਿੰਦਰ ਸਿੰਘ, ਕੰਵਲਪ੍ਰੀਤ ਸਿੰਘ ਗਿੱਲ ਆਦਿ ਹਾਜ਼ਿਰ ਸਨ।
Punjab Post Daily Online Newspaper & Print Media