ਪੱਟੀ, 21 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਗੁਰਦੁਆਰਾ ਬਸਤੀ ਧਾਰਾ ਸਿੰਘ ਵਿਖੇ ਕਸ਼ਯਪ ਰਾਜਪੂਤ ਬਰਾਦਰੀ ਦੀ ਸਾਂਝੀ ਮੀਟਿੰਗ ਦਰਸ਼ਨ ਸਿੰਘ ਵਾਰਡ 13 ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਸ਼ਯਪ ਰਾਜਪੂਤ ਬਰਾਦਰੀ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦਰੇਣ ਜਾਤੀ ਦੇ ਸਰਟੀਫਿਕੇਟ ਬਣਾਉਣ ਦਾ ਫੈਸਲਾ ਕੀਤਾ ਗਿਆ, ਇਸ ਮੌਕੇ ‘ਤੇ ਦਰਸ਼ਨ ਸਿੰਘ ਨੇ ਕਿਹਾ ਕਿ ਪਟਵਾਰੀਆਂ ਵੱਲੋਂ ਫਾਰਮ ਰਿਪੋਰਟ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਇਹ ਸ਼ਡਿਊਲ ਕਾਸਟ ਦੀ ਲਿਸਟ ਨੰਬਰ 12 ‘ਤੇ ਦਰਜ ਹੈ। ਇਸ ਸਬੰਧੀ ਬਰਾਦਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਦਰੇਨ ਜਾਤੀ ਦੇ ਸਰਟੀਫਿਕੇਟ ‘ਤੇ ਰਿਪੋਰਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਬਰਾਦਰੀ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ‘ਤੇ ਰਮੇਸ਼ ਕੁਮਾਰ ਖਜਾਨਚੀ, ਗਿਆਨ ਸਿੰਘ ਮੈਂਬਰ, ਹਰਭਜਨ ਸਿੰਘ ਤਰਨਤਾਰਨੀ, ਬਲਦੇਵ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਮਹਾਵੀਰ ਸਿੰਘ, ਪਵਨ ਕੁਮਾਰ, ਫੁੰਮਣ ਸਿੰਘ, ਦਲਬੀਰ ਸਿੰਘ ਟੀਟਾ, ਬਲਜੀਤ ਸਿੰਘ ਦਾਰਾ, ਅਮਰਜੀਤ ਸਿੰਘ, ਪਵਨ ਕੁਮਾਰ, ਹਰਜੀਤ ਸਿੰਘ ਚੂੜੇਵਾਲਾ, ਗੁਰਦੇਵ ਸਿੰਘ, ਨਿੰਦਰ ਸਿੰਘ, ਰਾਜੂ ਸਿੰਘ, ਪ੍ਰਗਟ ਸਿੰਘ, ਪਾਲ ਸਿੰਘ, ਬਲਦੇਵ ਸਿੰਘ, ਗੁਰਲਾਲ ਸਿੰਘ, ਸੁਖਪਾਲ ਸਿੰਘ, ਸਤਨਾਮ ਸਿੰਘ, ਸੋਨੂੰ ਸੁਨੀਲ ਕੁਮਾਰ, ਹੀਰਾ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …