
ਅੰਮ੍ਰਿਤਸਰ, 2 ਮਈ (ਦੀਪ ਦਵਿੰਦਰ ਸਿੰਘ)- ਸਾਹਿਤ, ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਜਨਰਲ ਬਾਡੀ ਦੀ 4 ਮਈ ਨੂੰ ਪੰਜਾਬੀ ਭਵਨ ਲੁਧਿਆਣ ਵਿਖੇ ਹੋ ਰਹੀਂ ਚੋਣ ਵਿੱਚ ਲੇਖਕ ਭਾਈਚਾਰਾਂ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ। ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਅੱਖਰ ਕਾਵਿ ਕਬੀਲਾ ਦੇ ਦਫ਼ਤਰ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਸਾਂਝੇ ਤੋਰ ਤੇ ਦਸਿਆ ਕਿ ਸੰਸਥਾ ਦੇ ਜਨਰਲ ਸਕੱਤਰ ਦੀ ਸਰਬਸੰਮਤੀ ਦੀ ਚੋਣ ਤੋਂ ਬਾਅਦ ਪ੍ਰਧਾਨ ਅਤੇ ਬਾਕੀ ਦੇ ਅਹੁੰਦੇਦਾਰਾਂ ਦੀ ਚੋਣ ਹੋਵੇਗੀ। ਜਿਸ ਵਿਚ ਪ੍ਰਧਾਨਗੀ ਡਾ:ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ: ਸੁਰਜੀਤ ਸਿੰਘ, ਮੀਤ ਪ੍ਰਧਾਨ ਵੱਜੋਂ ਸ਼ਾਇਰ ਦੇਵ ਦਰਦ ਅਤੇ ਮੈਂਬਰ ਪ੍ਰਬੰਧਕੀ ਬੋਰਡ ਵਾਸਤੇ ਭੂਪਿੰਦਰ ਸਿੰਘ ਸੰਧੂ ਅਤੇ ਤਰਸੇਮ ਬਰਨਾਲਾ ਤੇ ਪੈਨਲ ਦੇ ਬਾਕੀ ਅਹੁਦੇਦਾਰਾਂ ਨੂੰ ਲੇਖਕ ਉਤਸ਼ਾਹ ਨਾਲ ਹਿੱਸਾ ਲੈਣਗੇ। ਇਹਨਾਂ ਲੇਖਕਾਂ ਨੂੰ ਜਿਤਾਉਣ ਲਈ ਨਾਮਵਰ ਲੇਖਕਾਂ ਅਤੇ ਬੁੱਧੀਜੀਵੀ ਸਰਵਸ੍ਰੀ ਸੁਰਜੀਤ ਪਾਤਰ, ਸ੍ਰ: ਹਰਭਜਨ ਸਿੰਘ ਹੁੰਦਲ, ਡਾ. ਕਰਮਜੀਤ ਸਿੰਘ, ਸੁਸ਼ੀਲ ਦੁਸਾਂਝ, ਸ੍ਰੀ ਮਲਵਿੰਦਰ ਸਿੰਘ, ਗੁਰਭਜਨ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਸ੍ਰੀ ਜਗਦੀਸ਼ ਸਚਦੇਵਾ, ਡਾ. ਇਕਬਾਲ ਕੌਰ ਸੌਧ, ਹਰਿਭਜਨ ਸਿੰਘ ਭਾਟੀਆ, ਮੱਖਣ ਕੋਹਾੜ, ਜਗਦੇਵ ਸਿੰਘ ਜਸੋਵਾਲ, ਡਾ: ਨਿਰਮਲ ਜੌੜਾ, ਡਾ: ਸੁਖਦੇਵ ਸਿੰਘ ਖਾਹਰਾ, ਡਾ: ਧਰਮ ਸਿੰਘ, ਡਾ: ਬਿਕਰਮ ਸਿੰਘ ਘੁੱਮਣ, ਡਾ: ਭਾਗਇੰਦਰ ਕੌਰ, ਡਾ: ਬਲਜੀਤ ਕੌਰ ਰਿਆੜ, ਡਾ: ਹਰਮਿੰਦਰ ਸਿੰਘ ਬੇਦੀ, ਸ੍ਰ. ਹਿਰਦੇਪਾਲ ਸਿੰਘ, ਡਾ: ਸੁਖਬੀਰ ਕੌਰ ਮਾਹਲ, ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਇੰਦਰਾ ਵਿਰਕ, ਡਾ: ਆਤਮ ਰੰਧਾਵਾ, ਸ੍ਰੀ ਗੁਰਤੇਜ ਮਾਨ, ਡਾ: ਹਰਭਜਨ ਖੇਮਕਰਨੀ ਆਦਿ ਨੇ ਸ੍ਰੀ ਦੇਵ ਦਰਦ ਅਤੇ ਭੂਪਿੰਦਰ ਸਿੰਘ ਸੰਧੂ ਨੂੰ ਜਿਤਾਊਣ ਲਈ ਵੋਟਰਾਂ ਨੂੰ ਪੂਰ ਜੋਰ ਅਪੀਲ ਕੀਤੀ।
Check Also
ਖ਼ਾਲਸਾ ਕਾਲਜ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਦੇ ਸਬੰਧ ‘ਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਨੂੰ …
Punjab Post Daily Online Newspaper & Print Media