Sunday, March 15, 2026

 ਤੇਜ ਨਗਰ ਹਮਲਿਆਂ ਦੇ ਜਖਮੀਆਂ ਦਾ ਹਾਲ ਜਾਨਣ ਹਸਪਤਾਲ ਪੁੱਜੇ ਔਜਲਾ

PPN2402201601

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ ਬਿਊਰੋ) – ਥਾਣਾ ਸੁਲਤਾਨ ਵਿੰਡ ਦੇ ਘੇਰੇ ਅੰਦਰ ਆਉਂਦੇ ਇਲਾਕਾ ਤੇਜ ਨਗਰ ਵਿਖੇ ਰੰਜ਼ਿਸ਼ ਹੋਏ ਜਾਨਲੇਵਾ ਹਮਲਿਆਂ ਦੌਰਾਨ ਜਖਮੀ ਹੋਣ ਉਪਰੰਤ ਜ਼ੇਰੇ ਇਲਾਜ ਜਸਵਿੰਦਰ ਸਿੰਘ ਬੱਬੂ ਗਰੀਬ ਤੇ ਰਾਜੂ ਦੀਪਕ ਦਾ ਹਾਲ ਜਾਨਣ ਲਈ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨਿੱਜੀ ਹਸਪਤਾਲ ਪੁੱਜੇ।ਔਜਲਾ ਨੇ ਹਸਪਤਾਲ ਵਿਖੇ ਦਾਖਲ ਇਨ੍ਹਾਂ ਜਖਮੀਆਂ ਦੀ ਸਿਹਤ ਅਤੇ ਹੋ ਰਹੇ ਇਲਾਜ ਬਾਰੇ ਮੁਕੰਮਲ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਨੇ ਜਖਮੀ ਹੋਏ ਦੋਨੋ ਵਿਅਕਤੀਆਂ ਨਾਲ ਗੱਲਬਾਤ ਕਰਕੇ ਵਾਪਰੀ ਸਮੁੱਚੀ ਘਟਨਾ ਦਾ ਵੇਰਵਾ ਲਿਆ ਤੇ ਪੀੜਤਾਂ ਨੂੰ ਹਰ ਸੰਭਵ ਇਲਾਜ ਦਾ ਭਰੋਸਾ ਦਿਵਾਇਆ।ਦਿਹਾਤੀ ਪ੍ਰਧਾਨ ਔਜਲਾ ਨੇ ਜਖਮੀ ਬੱਚਿਆਂ ਦੇ ਪ੍ਰੀਵਾਰਾਂ ਤੇ ਸਨੇਹੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਇਨਸਾਨੀਅਤ ਦੇ ਨਾਤੇ ਦੁੱਖ ਵੰਡਾਉਣ ਆਏ ਹਨ।ਉਨਾਂ ਕਿਹਾ ਕਿ ਪੀੜਤਾਂ ਦਾ ਦਰਦ ਵੇਖ ਕੇ ਮਹਿਸੂਸ ਹੋਇਆ ਹੈ ਕਿ ਸੱਤਾਧਾਰੀ ਤੇ ਸਰਕਾਰੀ ਸ਼ਹਿ ‘ਤੇ ਧੱਕੇਸ਼ਾਹੀ ਦਾ ਦੌਰ ਜੋਰ ਫੜ੍ਹਦਾ ਰਿਹਾ ਹੈ ।ਔਜਲਾ ਨੇ ਦੁਹਰਾਇਆ ਕਿ ਉਹ ਪੀੜਤਾਂ ਨੂੰ ਇਨਸਾਫ ਦਿਵਾਉਣ ਤੀਕ ਜੰਗ ਜਾਰੀ ਰੱਖਣਗੇ ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ, ਕਰਮਜੀਤ ਸਿੰਘ ਰਿੰਟੂ, ਕੁਲਵੰਤ ਸਿੰਘ ਸ਼ੀਂਹ, ਮੋਂਟੂ ਜੌੜਾ, ਗਗਨ ਰਾਜਾ, ਲੱਕੀ, ਗਿੱਨੀ ਸਾਜਨ ਆਦਿ ਵੀ ਮੌਜੂਦ ਸਨ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply