Friday, July 5, 2024

ਗਿਤਾਂਸ਼ ਮਿਸਟਰ ਅਤੇ ਈਸ਼ਾ ਜੁਲਕਾ ਮਿਸ ਫੇਅਰਵੈਲ ਚੁਣੇ ਗਏ

PPN2402201602

ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ)- ਫਰਵਰੀ,ਦੱਸਵੀ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਦੇ ਮੰਤਵ ਨਾਲ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਬਟਾਲਾ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਡਾਇਰੈਕਟਰ ਸ਼੍ਰੀ ਮਤੀ ਮਨਜੀਤ ਕੌਰ ਸੰਘਾ ਮੁੱਖ ਮਹਿਮਾਨ ਸਨ। ਜਦਕਿ ਸਕੂਲ ਦੇ ਪ੍ਰਿਸੀਪਲ ਸ਼੍ਰੀ ਪੁਸ਼ਪ ਰਾਜ ਸੋਨੀ ਨੇ ਪ੍ਰਧਾਨਗੀ ਕੀਤੀ।ਪਾਰਟੀ ਦੌਰਾਨ ਸਕੂਲ ਦੇ ਸਟਾਫ ਨੇ ਮੁੱਖ ਮਹਿਮਾਨ ਨੂੰ ਫੱਲਾਂ ਦੇ ਗੁਲਦਸਤੇ ਭੇਟ ਕਰਕੇ ਸੁਆਗਤ ਕੀਤਾ। ਪਾਰਟੀ ਦੌਰਾਨ ਦੱਸਵੀਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਅਤੇ ਅਕਾਦਮਿਕ ਅਤੇ ਜਨਰਲ ਨੋਲੇਜ ਦੇ ਵੱਖ-ਵੱਖ ਸਵਾਲ ਕੀਤੇ ਗਏ। ਜਿਸ ਦਾ ਉਹਨਾਂ ਨੇ ਬਾਖੁਬੀ ਨਾਲ ਜਵਾਬ ਦਿੱਤੇ।ਪਾਰਟੀ ਵਿੱਚ ਗਿਤਾਂਸ਼ ਅਗਰਵਾਲ ਨੂੰ ਮਿਸਟਰ ਫੇਅਰਵੈਲ ਅਤੇ ਈਸ਼ਾ ਜੁਲਕਾ ਨੂੰ ਮਿਸ ਫੇਅਰਵੈਲ ਚੁਣਿਆਂ ਗਿਆ।
ਇਸ ਤੋਂ ਇਲਾਵਾ ਭਵਯ ਕੱਦ ਨੂੰ ਮਿਸਟਰ ਇੰਟਲੈਕਟੂਅਲ ਅਤੇ ਜਸ਼ਨਪ੍ਰੀਤ ਨੂੰ ਮਿਸ ਇੰਟਲੈਕਟੂਅਲ , ਹਿਰਦੇ ਨੂੰ ਮਿਸਟਰ ਹੈਂਡਸਮ,ਪਲਵੀਨ ਨੂੰ ਮਿਸ ਚਾਰਮਿੰਗ,ਰਾਘਵ ਨੂੰ ਆਰਟਿਸਟ ਅਤੇ ਨਵਨੀਤ ਕੌਰ ਨੂੰ ਮਿਸ ਡਿੰਸ਼ੀਪਲੀਨ ਚੁਣਿਆ ਗਿਆ।
ਮੁੱਖ ਮਹਿਮਾਨ ਸ਼੍ਰੀ ਮਤੀ ਸੰਘਾ ਨੇ ਚੁਣੇ ਹੋਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸੈਛੇ ਪੁਆ ਕੇ ਅਤੇ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਕੇ ਹੋਣਹਾਰ ਬਨਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਉੱਤੇ ਸਕੂਲ ਦੀ ਕੌਆਰਡੀਨੇਟਰ ਪ੍ਰਿਤਪਾਲ ਕੌਰ, ਅਲਕਾ ਸੇਖੜੀ,ਹਿਰਦੇਜੀਤ ਕੌਰ ਬਾਜਵਾ, ਸੁਖਵਿੰਦਰ ਕੌਰ, ਅੰਬਿਕਾ ਖੰਨਾ, ਜੈਪ੍ਰੀਤ ਕੌਰ, ਨਵਨੀਤ ਕੌਰ, ਪਲਵੀ, ਨਵਦੀਪ ਕੌਰ, ਕਨਿਸ਼ਕਾ ,ਸਮਰਿਧੀ, ਤੇਜਬੀਰ,ਨੇਹਾ, ਸੁਖਵਿੰਦਰ ਕੌਰ ਅਤੇ ਸ਼ਰਨਜੀਤ ਵੀ ਹਾਜਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply