ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਥਾਣੇ ਅਧੀਨ ਆਉਦੇ ਪਿੰਡ ਕੋਟ ਬੁੱਢਾ ਦੀ ਇਕ ਔਰਤ ਦੀ ਬਿਜਲੀ ਦਾ ਕਰੰਟ ਲਗਣ ਕਾਰਨ ਮੋਤ ਹੋ ਗਈ।ਇਸ ਸਬੰਧੀ ਏ.ਐਸ..ਆਈ. ਸਵਿੰਦਰ ਸਿੰਘ ਚੌਕੀ ਇੰਚਾਰਜ ਸਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਮੇਜਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਬੁੱਢਾ ਨੇ ਦੱਸਿਆ ਕਿ ਉਸਦੀ ਪਤਨੀ ਹਰਜੀਤ ਕੌਰ (43) ਜਦੋਂ ਖੇਤਾਂ ਵਿਚੋ ਪੱਠੇ ਲੈਣ ਗਈ ਤਾਂ ਰਸਤੇ ਵਿੱਚ ਟਰਾਂਸਫਾਰਮਰ ਤੋ ਡਿੱਗੀ ਤਾਰ ਪੈਰ ਹੇਠਾ ਆਉਣ ਕਾਰਨ ਲੱਗੇ ਕਰੰਟ ਕਾਰਨ ਉਸਦੀ ਮੌਤ ਹੋ ਗਈ ।ਇਸ ਸਬੰਧੀ ਪੱਟੀ ਪੁਲਿਸ ਨੇ ਧਾਰਾਂ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸ਼ਾਂ ਦੇ ਹਵਾਲੇ ਕਰ ਦਿੱਤੀ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media