Monday, July 1, 2024

ਪਿੰਡ ਮੁਗਲਾਂਵਾਲਾ ਦੇ ਵਸਨੀਕ ਆਟਾ ਦਾਲ ਸਕੀਮ ਤੋਂ ਵਾਂਝੇ…

PPN2502201603

ਪੱਟੀ, 25 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪਿੰਡ ਮੁਗਲਾਂ ਵਾਲਾ ਵਿਖੇ ਕੁਝ ਲੋੜਵੰਦ ਪਰਿਵਾਰਾਂ ਨੂੰ ਸਸਤਾ ਆਟਾ ਦਾਲ ਨਾ ਮਿਲਣ ਤੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਮੁਗਲਾਂ ਵਾਲਾ ਦੇ ਸਰਵਨ ਸਿੰਘ, ਮਲੂਕ ਸਿੰਘ, ਪ੍ਰਭਜੀਤ ਸਿੰਘ, ਮਨੋਹਰ ਸਿੰਘ, ਗੋਰਾ ਸਿੰਘ, ਜਸਬੀਰ ਸਿੰਘ, ਸੰਦੀਪ ਸਿੰਘ, ਜਸਕਰਨ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਕੁਝ ਪਰਿਵਾਰ ਹਨ, ਜਿੰਨ੍ਹਾਂ ਨੂੰ ਪਿਛਲੇ ਕਾਫੀ ਲੰਮੇਂ ਸਮੇਂ ਤੋਂ ਸਸਤਾ ਆਟਾ ਦਾਲ ਦੀ ਸਹੂਲਤ ਨਹੀਂ ਮਿਲ ਰਹੀ ਹੈ ਅਤੇ ਕਈ ਵਾਰ ਅਸੀਂ ਡੀਪੂ ਹੋਲਡਰ ਨਾਲ ਸੰਪਰਕ ਵੀ ਕੀਤਾ ਹੈ ਪਰ ਡੀਪੂ ਹੋਲਡਰ ਨੇ ਸਾਨੂੰ ਟਾਲ ਮਟੋਲ ਕਰਕੇ ਭੇਜ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਪਿੰਡ ਦੇ ਸਰਪੰਚ ਨੂੰ ਵੀ ਕਿਹਾ ਪਰ ਉਸ ਨੇ ਵੀ ਸਾਨੂੰ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਸਸਤਾ ਆਟਾ ਦਾਲ ਦੀ ਸਹੂਲਤ ਤੋਂ ਵਾਂਝਾ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋੜਵੰਦਾਂ ਲਈ ਸਸਤਾ ਆਟਾ ਦਾਲ ਸਕੀਮ ਚਲਾਈ ਗਈ ਪਰ ਸਾਨੂੰ ਲੋੜਵੰਦਾ ਨੂੰ ਸਸਤਾ ਆਟਾ ਸਕੀਮ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਡੀਪੂ ਹੋਲਡਰ ਨਾਲ ਸੰਪਰਕ ਕਰਨ ਤੇ ਉਸ ਨੇ ਕਿਹਾ ਕਿ ਕਾਰਡ ਬਣਾਉਣ ਵਿਚ ਮੇਰਾ ਕੋਈ ਰੋਲ ਨਹੀਂ ਹੈ ਅਤੇ ਸਸਤਾ ਆਟਾ ਦਾਲ ਇੰਸਪੈਕਟਰਾਂ ਵੱਲੋਂ ਵੰਡੀ ਜਾ ਰਹੀ ਹੈ। ਇਸ ਸਬੰਧੀ ਸਰਪੰਚ ਨਾਲ ਸੰਪਰਕ ਕਰਨ ਤੇ ਕਿਹਾ ਕਿ 185 ਕਾਰਡ ਅਪਲਾਈ ਕੀਤੇ ਗਏ ਜਿੰਨ੍ਹਾਂ ਵਿਚੋਂ 90 ਦੇ ਕਰੀਬ ਕਾਰਡ ਬਣ ਕੇ ਆਏ ਹਨ ਅਤੇ ਬਾਕੀ ਰਹਿੰਦੇ ਕਾਰਡ ਬਹੁਤ ਜਲਦੀ ਬਣ ਕੇ ਆ ਰਹੇ ਹਨ ਅਤੇ ਲੋੜਵੰਦਾਂ ਨੂੰ ਸਸਤਾ ਆਟਾ ਦਾਲ ਦੀ ਸਕੀਮ ਦਿੱਤੀ ਜਾਵੇਗੀ ਅਤੇ ਕਿਸੇ ਨਾਲ ਵੀ ਕੋਈ ਮਤ ਭੇਦ ਨਹੀਂ ਰੱਖਿਆ ਜਾਵੇਗਾ। ਇਸ ਮੌਕੇ ਸਵਰਨ ਸਿੰਘ, ਰਣਜੋਤ ਸਿੰਘ, ਬੱਬਾ, ਪ੍ਰਭਜੀਤ ਸਿੰਘ, ਮਲੂਕ ਸਿੰਘ, ਲਾਡੀ, ਗੋਰਾ, ਜਸਬੀਰ ਸਿੰਘ ਜੱਸ, ਮਨੋਹਰ ਸਿੰਘ,ਸੰਦੀਪ ਸਿੰਘ, ਜਸਕਰਨ ਸਿੰਘ, ਸਤਪਾਲ ਸਿੰਘ, ਗੁਰਜੰਟ ਸੋਨੂੰ, ਮਨਦੀਪ ਸਿੰਘ, ਰਣਜੋਤ ਸਿੰਘ, ਅਵਤਾਰ ਸਿੰਘ, ਰਿੰਕੂ ਕੁਮਾਰ, ਸੋਨਾ ਸਿੰਘ, ਨਿਸ਼ਾਨ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਸਾਨੂੰ ਜਲਦ ਤੋਂ ਜਲਦ ਸਸਤਾ ਆਟਾ ਦਾਲ ਸਕੀਮ ਦੀ ਸਹੂਲਤ ਦਿੱਤੀ ਜਾਵੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply