
ਬਟਾਲਾ, 25 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸੀਨੀਅਰ ਸਿਟੀਜਨ ਕੌਸਲ ਵੱਲੋ ਬਟਾਲਾ ਕਲੱਬ ਵਿਖੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਦਾ ਸਾਨਦਾਰ ਸਵਾਗਤ ਕੀਤਾ ਗਿਆ। ਇਸ ਗੱਲ ਦੀ ਵਧਾਂਈ ਕਿ ਮੁਲਾਜਮ ਮੰਗਾ ਵਾਸਤੇ ਬੁੱਟਰ ਬੜੀ ਸੰਦੀਗੀ ਨਾਲ ਵਿਚਾਰ ਕਰਕੇ, ਮੁਲਾਜਮਾਂ ਮੰਗਾਂ ਸਰਕਾਰੇ ਦਰਬਾਰੇ ਪਹੁੰਚਾਉਣ ਗੇ। ਇਸ ਮੌਕੇ ਹਰਬੰਸ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਨੇ ਕਿਹਾ ਉਹੀ ਯੂਨੀਅਨਾਂ ਸਮਾਜ ਵਚ ਕਾਮਯਾਬ ਹੁੰਦੀਆ ਜੋ ਨਿਜ ਨੂੰ ਵਿਸਾਰ ਕੇ ਆਮ ਲੋਕਾਂ ਦੀ ਗੱਲ ਕਰਦੀਆਂ ਹਨ। ਬਟਾਲਾ ਕਲੱਬ ਵਿਚ ਸੀਨੀਅਰ ਸਿਟੀਜਨਾਂ ਵਿਚ ਬਲਵਿੰਦਰ ਸਿੰਘ ਐਨ ਆਰ ਆਈ,ਗੁਰਚਰਨ ਸਿੰਘ,ਗੁਰਦਰਸਨ ਸਿੰਘ ਬਾਗੀ,ਪ੍ਰਿੰਸੀਪਲ ਨਾਨਕ ਸਿੰਘ ਡਾ ਗੁਰਿੰਦਰ ਸਿੰਘ ਸਰੂਪਵਾਲੀ,ਸੁਦਰਸ ਕੌਸਲ,ਸੁਰਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਸਟੇਟ ਐਵਾਰਡੀ, ਗੁਰਿੰਦਰ ਸਿੰਘ ਪਰਮਾਰ, ਵਿਕਮ ਸਿੰਘ ਆਦਿ ਹਾਜਰ ਸਨ। ਮੀਟਿੰਗ ਦੇ ਅੰਤ ਵਿਚ ਨਵ-ਨਿਯੂਕਤ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਮੁਲਾਜ਼ਮ ਹੱਕਾ ਵਾਸਤੇ ਹੱਕ ਤੇ ਸੱਚ ਦੀ ਲੜਾਈ ਲੜਨ ਦਾ ਵਾਅਦਾ ਕੀਤਾ।
Punjab Post Daily Online Newspaper & Print Media