Monday, July 1, 2024

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ ਸਕੂਲ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਸੈਮੀਨਾਰ

PPN2502201604

ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ)- ਸ੍ਰੀ ਧੁਰਮਨ ਨਿਬਲੇ ਆਈ.ਪੀ.ਐਸ ਏ.ਡੀ.ਸੀ.ਪੀ ਟਰੈਫਿਕ ਦੇ ਨਿਰਦੇਸ਼ਾਂ ਹੇਠ ਅੱਜ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ ਸਕੂਲ, ਰਾਮਸਰ ਰੋਡ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਟੀਮ ਵੱਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੜਕ ‘ਤੇ ਚੱਲਣ ਦੇ ਨਿਯਮ ਅਤੇ ਐਕਸੀਡੈਂਟ ਤੋਂ ਕਿਵੇਂ ਬਚਣਾ ਹੈ, ਬਾਰੇ ਜਾਣਕਾਰੀ ਦਿੱਤੀ ਗਈ ਬੱਚਿਆਂ ਨੂੰ ਓੁਵਰ ਸਪੀਡ, ਟ੍ਰਿਪਲ ਰਾਈਡਿੰਗ, ਜਿਗ ਜੈਗ ਡਰਾਈਵਿੰਗ ਅਤੇ ਡਰਾਇਵ ਕਰਦੇ ਸਮੇਂ ਮੋਬਾਇਲ ਫੋਨ ਨਾ ਸੁਣ ਬਾਰੇ ਕਿਹਾ ਗਿਆ।ਵਹੀਕਲ ਦੇ ਕਾਗਜ਼ਾਤ ਪੂਰੇ ਰੱਖਣ ਲਈ ਕਿਹਾ ਗਿਆ। ਅੰਡਰਏਜ਼ ਡਰਾਈਵਿੰਗ ਨਾ ਕਰਨ ਬਾਰੇ ਕਿਹਾ ਗਿਆ।ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰ. ਤਰਲੋਕ ਸਿੰਘ, ਮੈਡਮ ਅਮਰਜੀਤ ਕੌਰ, ਮੈਡਮ ਅਰਵਿੰਨ, ਸ੍ਰ. ਸਰਬਜੀਤ ਸਿੰਘ, ਕਰਨਵੀਰ ਸਿੰਘ ਅਤੇ ਐੱਚ.ਸੀ ਸਲਵੰਤ ਸਿੰਘ, ਅੰਮ੍ਰਿਤਪਾਲ ਕੌਰ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply