Friday, July 5, 2024

ਸੂਬਾ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ‘ਚ ਬਣਾਏ 143 ਸੇਵਾ ਕੇਂਦਰ

PPN2502201606

ਬਟਾਲਾ, 25 ਫਰਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ‘ਰਾਜ ਨਹੀਂ ਸੇਵਾ’ ਦੇ ਆਪਣੇ ਵਾਅਦੇ ‘ਤੇ ਪੂਰੀ ਉਤਰਦਿਆਂ ਹੁਣ ਪਿੰਡਾਂ ਅਤੇ ਸ਼ਹਿਰਾਂ ‘ਚ ਸੇਵਾ ਕੇਂਦਰ ਬਣਾ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਰੋਜ਼ਮਰਾਂ ਦੀਆਂ ਸਰਕਾਰੀ ਸਹੂਲਤਾਂ ਘਰ ਦੇ ਨੇੜੇ ਅਤੇ ਅਸਾਨੀ ਨਾਲ ਮਿਲ ਸਕਣ। ਇਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ 143 ਸੇਵਾ ਕੇਂਦਰ ਬਣਾਏ ਹਨ ਅਤੇ ਜਲਦੀ ਹੀ ਇਹ ਸੇਵਾ ਕੇਂਦਰ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ।
ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸੇਵਾ ਕੇਂਦਰਾਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ‘ਚ ਬਣਾਏ ਗਏ 143 ਸੇਵਾ ਕੇਂਦਰਾਂ ‘ਚੋਂ 126 ਸੇਵਾ ਕੇਂਦਰ ਪੇਂਡੂ ਇਲਾਕਿਆਂ ‘ਚ ਬਣਾਏ ਗਏ ਹਨ ਜਦਕਿ 17 ਸੇਵਾ ਕੇਂਦਰ ਸ਼ਹਿਰੀ ਖੇਤਰਾਂ ‘ਚ ਬਣਾਏ ਗਏ ਹਨ। ਸ. ਧੁੱਗਾ ਨੇ ਕਿਹਾ ਕਿ ਇਨ੍ਹਾਂ ਸਾਰੇ ਕੇਂਦਰਾਂ ਦਾ ਡਿਜ਼ਾਇਨ, ਬਣਤਰ ਅਤੇ ਰੰਗ ਇਕੋ ਤਰਾਂ ਦੇ ਹਨ ਅਤੇ ਇੱਕ ਸੇਵਾ ਕੇਂਦਰ ਉੱਪਰ ਕਰੀਬ ਸਰਕਾਰ ਨੇ 18.55 ਲੱਖ ਰੁਪਏ ਖਰਚੇ ਹਨ। ਸ. ਧੁੱਗਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਸੇਵਾ ਕੇਂਦਰਾਂ ਦੀ ਉਸਾਰੀ ਮੁਕੰਮਲ ਹੋ ਗਈ ਹੈ ਅਤੇ ਬਹੁਤ ਛੇਤੀ ਇਹ ਸਾਰੇ ਸੇਵਾ ਕੇਂਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਮੁੱਖ ਸੰਸਦੀ ਸਕੱਤਰ ਸ. ਧੁੱਗਾ ਅੱਗੇ ਦੱਸਿਆ ਕਿ ਇਨ੍ਹਾਂ ਕੇਂਦਰਾਂ ‘ਚ ਲੋਕਾਂ ਨੂੰ ਰੋਜ਼ਮਰਾਂ ਦੀਆਂ ਸਰਕਾਰੀ ਸੇਵਾਵਾਂ ਮੁਹੱਈਆ ਹੋਣਗੀਆਂ ਅਤੇ ਲੋਕਾਂ ਨੂੰ ਆਪਣੇ ਕੰੰਮਾਂ ਲਈ ਸ਼ਹਿਰਾਂ ਦੇ ਸਰਕਾਰੀ ਦਫਤਰਾਂ ਵੱਲ ਰੁਖ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸੇਵਾ ਕੇਂਦਰ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਨਿੱਜੀ ਦਿਲਚਸਪੀ ਲਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਹ ਇੱਛਾ ਹੈ ਕਿ ਲੋਕਾਂ ਨੂੰ ਸਾਰੀਆਂ ਨਾਗਰਕਿ ਸਹੂਲਤਾਂ ਅਸਾਨੀ ਨਾਲ ਉਨ੍ਹਾਂ ਦੇ ਘਰ ਨੇੜੇ ਹੀ ਮਿਲ ਸਕਣ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply