
ਸੰਗਰੂਰ/ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀ ਪੁਲਿਸ ਸਟੇਸ਼ਨ ਅਮਰਗੜ੍ਹ ਨੂੰ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ ਜਿਸ ਦੀ ਉਮਰ ਕਰੀਬ 7-8 ਸਾਲ ਹੈ,ਜੋ ਕਿ ਆਪਣਾ ਨਾਮ ਚਾਂਦ ਅਲੀ ,ਪਿਤਾ ਦਾ ਨਾਂ ਸਬਰ ਅਲੀ ਅਤੇ ਮਾਤਾ ਦਾ ਨਾਂ ਰਜੀਆ ਬੇਗਮ ਅਤੇ ਚਾਚੇ ਦਾ ਨਾਮ ਮੋਦੀ ਅਲੀ ਦੱਸਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸਰੁੱਖਿਆ ਅਫ਼ਸਰ ਸ੍ਰੀਮਤੀ ਨਵਰੀਤ ਕੌਰ ਤੁਰ ਨੇ ਦੱਸਿਆ ਕਿ ਬੱਚਾ ਮੈਲਾ ਫੈਕਟਰੀ ਵਿਖੇ ਕੰਮ ਕਰਦਾ ਹੈ ਅਤੇ ਬੱਚੇ ਦੇ ਅਨੁਸਾਰ ਬੱਚਾ ਕਾਲੀ ਮਾਤਾ ਮੰਦਰ ਲੁਧਿਆਣਾ ਦੇ ਨੇੜੇ ਰਹਿੰਦਾ ਹੈ ਅਤੇ ਆਪਣਾ ਪੂਰਾ ਪਤਾ ਨਹੀ ਦੱਸ ਸਕਦਾ ਅਤੇ ਨਾ ਹੀ ਸਕੂਲ ਜਾਦਾ ਹੈ। ਬੱਚਾ ਹੁਣ ਪਿੰਗਲਵਾੜਾ ਸੰਗਰੂਰ ਵਿਖੇ ਰਹਿ ਰਿਹਾ ਹੈ। ਜੇਕਰ ਕਿਸੇ ਨੂੰ ਇਸ ਲੜਕੇ ਬਾਰੇ ਪਤਾ ਹੋਵੇ ਤਾਂ ਉਹ ਇਸ ਲੜਕੇ ਲਈ ਦਫ਼ਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਸੰਗਰੂਰ ਨਾਲ ਮੋਬਾਇਲ ਨੰਬਰ 94789-20199,01672-232100 (ਸੁਖਵਿੰਦਰ ਸਿੰਘ) ਸੰਪਰਕ ਕਰ ਸਕਦਾ ਹੈ।
ਬੱਚੇ ਦਾ ਹੁਲੀਆ:-
ਨਾਂ– ਚਾਂਦ ਅਲੀ
ਉਮਰ–ਕਰੀਬ 7-8 ਸਾਲ
ਰੰਗ– ਸਾਫ਼
ਵਾਲ –ਕਾਲੇ ਕੱਟੇ ਹੋਏ
ਚਿਹਰਾ–ਥੋੜਾ ਲੰਮਾ,ਬੁੱਲ੍ਹ ਥੋੜੇ ਮੋਟੇ, ਅੱਖਾ ਛੋਟੀਆ
ਕੱਪੜੇ–ਨੀਲੇ ਰੰਗ ਦੀ ਕਮੀਜ, ਪੀਲੀ ਪੈਂਟ ਅਤੇ ਪੈਰੀ ਚੱਪਲ
Punjab Post Daily Online Newspaper & Print Media