
ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੁਮੇੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਅੰਤਰ ਕਾਲਜ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਟਰਾਫੀ ਜਿੱਤੀ । ਕਾਲਜ ਨੇ ਇਹ ਟਰਾਫੀ ਐੱਚ. ਐਮ. ਵੀ. ਕਾਲਜ, ਜਲੰਧਰ ਨੂੰ 27-21 ਸਕੋਰ ਨਾਲ, ਐਸ. ਆਰ. ਗੌਰਮਿੰਟ ਕਾਲਜ, ਅੰਮ੍ਰਿਤਸਰ ਨੂੰ 28-12 ਸਕੋਰ ਨਾਲ ਅਤੇ ਐੱਚ. ਕੇ. ਕਾਲਜ ਕਪੂਰਥਲਾ ਨੂੰ 46-10 ਸਕੋਰ ਨਾਲ ਹਰਾ ਕੇ ਜਿੱਤੀ।
ਚੰਡੀਗੜ੍ਹ ਵਿੱਚ ਮਾਰਚ ਮਹੀਨੇ ਵਿੱਚ ਹੋ ਰਹੀ ਸਰਵ ਭਾਰਤੀ ਅੰਤਰ ਵਿਸ਼ਵ ਵਿਦਿਆਲਾ ਚੈਂਪੀਅਨਸ਼ਿਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੈੱਟਬਾਲ ਟੀਮ ਵਜੋਂ ਪ੍ਰਤੀਨਿਧਤਾ ਕਰਨ ਲਈ ਟੀਮ ਦੀਆਂ 8 ਖਿਡਾਰਨਾਂ ਅਮਨਬੀਰ ਕੌਰ, ਨਵਦੀਪ ਕੌਰ, ਹਰਦੀਪ ਕੌਰ, ਕਰਨਜੀਤ ਕੌਰ, ਗਗਨਦੀਪ ਕੌਰ, ਸੀਮਾ, ਸਮਰਿਤੀ ਅਤੇ ਸ਼ਬਨਮ ਦੀ ਚੋਣ ਹੋਈ ਹੈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਧੀਆ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਡੀ.ਆਈ.ਜੀ, ਬੌਡਰ ਰੇਂਜ (ਅੰਮ੍ਰਿਤਸਰ ਜ਼ੋਨ) ਡਾ. ਕੁੰਵਰ ਵਿਜੈ ਪ੍ਰਤਾਪ ਨੇ ਕਾਲਜ ਟੀਮ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ।ਮੁਖੀ, ਸਰੀਰਕ ਸਿੱਖਿਆ ਵਿਭਾਗ, ਸ਼੍ਰੀਮਤੀ ਸਵੀਟੀ ਬਾਲਾ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੇ ਖਿਡਾਰਨਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ।
Punjab Post Daily Online Newspaper & Print Media