Wednesday, July 3, 2024

ਕੇਜਰੀਵਾਲ ਦਿੱਲੀ ਦੇ ਪੈਸੇ ਦੀ ਬਰਬਾਦੀ ਕਰ ਰਿਹੈ – ਢੀਂਡਸਾ

PPN2702201609

ਸੰਦੌੜ, 27 ਫਰਵਰੀ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਬਾਪਲਾ ਵਿਖੇ ਐਨ.ਆਰ.ਆਈ ਨਛੱਤਰ ਸਿੰਘ ਦੇ ਗ੍ਰਹਿ ਵਿਖੇ ਰੱਖੇ ਇਕ ਸਮਾਗਮ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਐਨ.ਆਰ.ਆਈ ਪੰਜਾਬੀਆਂ ਵੱਲੋਂ ਸਨਮਾਨਿਤ ਕੀਤਾ ਗਿਆ।ਸ੍ਰੀ ਢੀਂਡਸਾ ਨੂੰ ਇਹ ਸਨਮਾਨ ਸ. ਨਛੱਤਰ ਸਿੰਘ ਕੈਨੇਡਾ, ਕੁਲਵੰਤ ਸਿੰਘ ਕੈਨੇਡਾ, ਹਰਬੰਸ ਸਿੰਘ ਵੱਲੋਂ ਦਿੱਤਾ ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇਕੋ ਇਕ ਅਜਿਹੀ ਪਾਰਟੀ ਹੈ ਜੋ ਵਿਦੇਸਾਂ ਵਿਚ ਰਹਿੰਦੇ ਪੰਜਾਬੀਆਂ ਦੇ ਮੁੱਦਿਆਂ ਨੂੰ ਵਿਸਵ ਪੱਧਰ ਤੇ ਉਠਾਉਂਦੀ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਹਮੇਸਾ ਯਤਨਸੀਲ ਰਹਿੰਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਸ੍ਰੋਮਣੀ ਅਕਾਲੀ ਦਲ ਨੇ ਗੰਭੀਰਤਾ ਦਿਖਾਈ ਹੈ।ਉਨ੍ਹਾਂ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਕਈ ਹਲਕਿਆਂ ਵਿਚ ਨਵੇਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨ੍ਹਾਂ ਵਿਚ ਪੰਜਾਬ ਵਕਫ ਬੋਰਡ ਦੀ ਚੇਅਰਮੈਨੀ ਦਾ ਐਲਾਨ ਕਰ ਦਿੱਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਦੀ ਪਬਲਸਿਟੀ ਲਈ ਦਿੱਲੀ ਦਾ ਪੈਸਾ ਪੰਜਾਬ ਵਿਚ ਖਰਚ ਕਰ ਰਿਹਾ ਹੈ ਜੋ ਕਿ ਗਲਤ ਗੱਲ ਹੈ।ਇਸ ਮੌਕੇ ਗੁਰਦੀਪ ਸਿੰਘ ਗਰੇਵਾਲ ਕੈਨੇਡਾ, ਨਛੱਤਰ ਸਿੰਘ ਕੈਨੇਡਾ, ਕੁਲਵੰਤ ਸਿੰਘ ਕੈਨੇਡਾ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਪਾਹਵਾ, ਕਰਨ ਘੁਮਾਣ ਦਿੜਬਾ, ਜਤਿੰਦਰ ਸਿੰਘ ਹੈਪੀ ਗਿੱਲ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਕੈਨੇਡੀਅਨ ਕੁਲਜੀਤ ਸਿੰਘ ਪੱਪੂ ਬਾਪਲਾ, ਕੈਨੇਡੀਅਨ ਗੁਰਜੀਤ ਸਿੰਘ ਬਾਪਲਾ, ਮਹੰਤ ਦਰਬਾਰਾ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply