Wednesday, July 3, 2024

”ਜਵਾਈ” ਤੇ ”ਰਾਈ ਦਾ ਪਹਾੜ” ਨਾਟਕਾਂ ਨੇ ਬੰਨਿਆ ਰੰਗ

PPN2702201607

ਬਠਿੰਡਾ, 27 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ 12ਵਾਂ 3 ਰੋਜ਼ਾ ਵਿਰਾਸਤੀ ਮੇਲਾ ਵਿਰਾਸਤੀ ਜਲੂਸ ਉਪਰੰਤ ਵਿਰਾਸਤੀ ਸਟੇਜ ਦੀ ਰਸਮੀਂ ਸ਼ੁਰੂਆਤ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਗੁਰਸੇਵਕ ਸਿੰਘ ਲੰਬੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਰੋਪੜ ਸ਼ਹਿਰ ਦੀ ਟੀਮ ਨੇ ਡਾਇਰੈਕਟਰ ਰਮਨ ਮਿੱਤਲ ਦੀ ਅਗਵਾਈ ਹੇਠ ਸਵ. ਬਲਵੰਤ ਗਾਗਰੀ ਜੀ ਨੂੰ ਸਮਰਪਿਤ ਨਾਟਕ ”ਜਵਾਈ” ਅਤੇ ”ਰਾਈ ਦਾ ਪਹਾੜ” ਪੇਸ਼ ਕਰਕੇ ਸਮਾਂ ਬੰਨੀਂ ਰੱਖਿਆ। ਅੰਤ ਵਿੱਚ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਹਰਵਿੰਦਰ ਸਿੰਘ ਖਾਲਸਾ ਨੇ ਡਾਇਰੈਕਟਰ ਰਮਨ ਮਿੱਤਲ ਅਤੇ ਉਹਨਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਮੇਲੇ ਦੇ ਦੂਸਰੇ ਦਿਨ ਦੀ ਸ਼ੁਰੂਆਤ ਨਾਰਥ ਜੋਨ ਕਲਚਰ ਪਟਿਆਲਾ ਵੱਲੋਂ ਆਈਆਂ ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਨੇ ਆਪਣੇ ਆਪਣੇ ਖਿੱਤੇ ਦੇ ਲੋਕ ਨਾਚ ਪੇਸ਼ ਕਰਕੇ ਦਰਸ਼ਨਾਂ ਨੂੰ ਕੀਲਿਆ। ਇਸ ਮੌਕੇ ਉਘੀ ਲੋਕ ਗਾਇਕਾ ਰਮਾਂ ਹੀਰ, ਰਜਿੰਦਰ ਰਿੰਕਾ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਫਾਊਂਡੇਸ਼ਨ ਵੱਲੌਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ। ਇਸ ਮੌਕੇ ਡਾਇਰੈਕਟਰ ਗੁਰਸੇਵਕ ਸਿੰਘ ਲੰਬੀ ਦਾ ਵਿਸ਼ੇਸ਼ ਸਨਮਾਨ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ, ਇੰਦਰਜੀਤ ਸਿੰਘ, ਪਰਮਦੀਪ ਸਿੰਘ ਢਿੱਲੋਂ, ਸੁਖਦੇਵ ਸਿੰਘ ਗਰੇਵਾਲ, ਬਲਜੀਤ ਸਿੰਘ ਬਰਾੜ, ਡੀਸੀ ਸ਼ਰਮਾ, ਪਵਨ ਸ਼ਰਮਾ, ਮਹਿੰਦਰ ਪ੍ਰਧਾਨ, ਗੁਰਅਵਤਾਰ ਗੋਗੀ, ਰਜਿੰਦਰ ਸਿੰਘ ਭਾਰੀ, ਜਸਪ੍ਰੀਤ ਬਰਾੜ, ਸੁਰਿੰਦਰ ਸਿੱਧੂ, ਸੋਮੀ ਤੁੰਗਵਾਲੀਆ, ਰਤਨ ਸ਼ਰਮਾ ਮਲੂਕਾ, ਸਵਰਨ ਸਿੰਘ ਆਕਲੀਆ, ਡਿੰਪੀ ਬਾਘਲਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply