Thursday, July 16, 2026

ਖਾਲਸਾ ਯੂਨੀਵਰਸਿਟੀ ਦੇ ਹ’ਕ ਵਿੱਚ ਨਿ’ਤਰਿਆ ਚੀਫ ਖਲਸਾ ਦੀਵਾਨ

PPN2702201611

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਦੇ ਸਾਰੇ ਮੈਂਬਰਾਂ ਨੇ ਖਾਲਸਾ ਕਾਲਜ ਗਵਰਨਿੰਗ ਕੌਂਸਿਲ ਵਲੋਂ ਖਾਲਸਾ ਯੁਨੀਵਰਸਿਟੀ ਬਣਾਉਣ ਦੇ ਵਿਚਾਰ ਦਾ ਸੁਆਗਤ ਕੀਤਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਿਲ ਦੇ ਜਿਆਦਾਤਰ ਸੰਸਥਾਪਕ ਮੈਂਬਰ ਇਕੋ ਹੀ ਸਨ। ਉਹਨਾਂ ਦਾ ਸੁਪਨਾ ਸੀ ਕਿ ਵਿਦਿਆ ਦੇ ਪੱਧਰ ਨੂੰ ਉਪਰ ਚ’ੁਕਦਿਆਂ ਇਕ ਮਿਆਰੀ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇ।ਦੋਨਾਂ ਸੰਸਥਾਵਾਂ ਨੇ ਵਿਦਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਥੋਂ ਦੇ ਅਦਾਰਿਆਂ ਦੇ ਵਿਦਿਆਰਥੀਆਂ ਨੇ ਆਪਣੇ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਉਚ ਸਥਾਨ ਪ੍ਰਾਪਤ ਕਰਕੇ ਸੰਸਥਾਵਾਂ ਦਾ ਨਾਂ ਰੌਸ਼ਨ ਕੀਤਾ ਹੈ।ਉਹਨਾਂ ਕਿਹਾ ਕਿ ਅੱਜ ਦੇ ਪ੍ਰੌਫੈਸ਼ਨਲ ਯੁੱਗ ਵਿਚ ਮਿਆਰੀ ਵਿਦਿਆ ਦੇਣ ਲਈ ਵਰਲਡ ਕਲਾਸ ਇਫਰਾਸਟਰਕਚਰ ਹੋਣਾ ਬਹੁਤ ਜਰੂਰੀ ਹੈ।ਖਾਲਸਾ ਯੁਨੀਵਰਸਿਟੀ ਬਨਣ ਨਾਲ ਨਿਸਚਿਤ ਹੀ ਖੇਤਰ ਵਿਚ ਮਿਆਰੀ ਉਚ ਵਿਦਿਆ ਅਤੇ ਰਿਸਰਚ ਦਾ ਪ੍ਰਚਾਰ ਪ੍ਰਸਾਰ ਪ੍ਰਫੁਲਿਤ ਹੋਵੇਗਾ ਅਤੇ ਇਸ ਨਾਲ ਖਾਲਸਾ ਕਾਲਜ ਦੀ ਵਿਰਾਸਤੀ ਸ਼ਾਨ ਹੋਰ ਵੱਧੇਗੀ। ਇਸ ਤੋਂ ਇਲਾਵਾ ਯੁਨੀਵਰਸਿਟੀ ਬਣਾਉਣ ਦੇ ਸਟੇਟ ਗੋਰਮਿੰਟ ਅਤੇ ਯੂ.ਜੀ.ਸੀ ਦੇ ਸਾਰੇ ਰੂਲਜ਼ ਤੇ ਰੈਗੂਲੇਸ਼ਨਾਂ ਦੇ ਮਾਪਦੰਡਾਂ ਤੇ ਖਾਲਸਾ ਕਾਲਜ ਗਵਰਨਿੰਗ ਕੌਂਸਿਲ 100% ਖਰਾ ਉਤਰਦੀ ਹੈ। ਸੋ ਆਪਣੇ ਵੱਡੇ ਵਡੇਰੇਰਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਰੂਰ ਯਤਨਸ਼ੀਲ਼ ਹੋਣਾ ਚਾਹੀਦਾ ਹੈ।ਉਹਨਾਂ ਪ੍ਰਧਾਨ ਖਾਲਸਾ ਕਾਲਜ ਗਵਰਨਿੰਗ ਕੌਂਸਿਲ ਵਲੋਂ ਕੀਤੀ ਗਈ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਤਿਆਜੀਤ ਸਿੰਘ ਮਜੀਠੀਆ ਦੀ ਰਹਿਨੁਮਾਈ ਹੇਠ 17 ਵਿਦਿਅਕ ਸੰਸਥਾਵਾਂ ਬਹੁਤ ਹੀ ਸਚਾਰੂ ਢੰਗ ਨਾਲ ਚੱਲ ਰਹੀਆਂ ਹਨ। ਖਾਲਸਾ ਯੁਨੀਵਰਸਿਟੀ ਦਾ ਫੈਸਲਾ ਮਜੀਠੀਆ ਦੀ ਦੁਰਦ੍ਰਿਸ਼ਟੀ ਅਤੇ ਸੂਝਵਾਨ ਸੋਚ ਦਾ ਹੀ ਪ੍ਰਮਾਣ ਹੈ ਜਿਹੜੀ ਭਵਿੱਖ ਵਿਚ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ।ਇਸ ਮੌਕੇ ਸਥਾਨਕ ਪ੍ਰਧਾਨ : ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸਵਿੰਦਰ ਸਿੰਘ ਕੱਥੂਨੰਗਲ ਅਤੇ ਚੀਫ ਖਾਲਸਾ ਦੀਵਾਨ ਮੈਂਬਰ ਮੌਜੂਦ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply