Monday, July 8, 2024

ਛੀਨਾ ਨੇ ਰੇਲ ਬਜਟ ਨੂੰ ਵਿਕਾਸਪੱਖੀ ਅਤੇ ਮੁਸਾਫ਼ਿਰਾਂ ਦੇ ਹਿੱਤ ਵਿੱਚ ਦੱਸਿਆ

S. Rajinder Singh Chhina

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ)- ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦੁਆਰਾ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਰੇਲ ਬਜਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਕਾਸਪੱਖੀ ਅਤੇ ਮੁਸਾਫ਼ਿਰਾਂ ਦੇ ਹਿੱਤ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕਿਰਾਇਆ ਬਿਲਕੁਲ ਨਹੀ ਵਧਾਇਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸਦੇ ਬਾਵਜੂਦ ਵੀ ਬਹੁਤ ਸਾਰੇ ਵਿਕਾਸ ਅਤੇ ਨਵੀਂ ਤਕਨੀਕ ਦੇ ਕਾਰਜ ਸ਼ੁਰੂ ਕਰਨ ਦੀ ਤਜ਼ਵੀਜ਼ ਬਜਟ ਵਿੱਚ ਰੱਖੀ ਗਈ ਹੈ।
ਸ: ਛੀਨਾ ਨੇ ਕਿਹਾ ਕਿ ਸਫ਼ਾਈ, ਨਵੀਆਂ ਰੇਲਾਂ ਦੇ ਪ੍ਰੋਜੈਕਟ, ਔਰਤਾਂ ਅਤੇ ਬੱਚਿਆਂ ਲਈ ਸਹੂਲਤਾਂ ਇਸ ਬਜਟ ਵਿੱਚ ਖਾਸ ਤੌਰ ‘ਤੇ ਜ਼ਿਕਰ ਹਨ, ਜੋ ਕੇਂਦਰੀ ਦੀ ਮੋਦੀ ਸਰਕਾਰ ਦੀ ਅਗਾਂਹਵਧੂ ਸੋਚ ਦੀ ਇਕ ਜਿੰਦਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਟੈਕਨਾਲੋਜੀ ‘ਤੇ ਖਾਸ ਧਿਆਨ ਦਿੱਤਾ ਗਿਆ, ਜਿਸ ਨਾਲ ਮੁਸਾਫ਼ਿਰਾਂ ਲਈ ਸੁਵਿਧਾਵਾਂ ਨੂੰ ਬੱਲ ਮਿਲੇਗਾ। ਉਨ੍ਹਾਂ ਕਿਹਾ ਕਿ ਰੋਜਾਨਾ ਰੇਲਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਦਾ ਧਿਆਨ ਰੱਖਦੇ ਹੋਏ ਕਿਰਾਏ ਵਿੱਚ ਵਾਧਾ ਨਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮੈਸੇਜ਼ ਦੁਆਰਾ ਬੁਕਿੰਗ ਅਤੇ ਕੈਂਸਲੇਸ਼ਨ ਦੀ ਸੁਵਿਧਾ ਵੀ ਜ਼ਿਕਰਯੋਗ ਹੈ।  ਇਸ ਤੋਂ ਇਲਾਵਾ ਸ: ਛੀਨਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ, ਔਰਤਾਂ ਲਈ ਜਿਆਦਾ ਰਾਖਵਾਕਰਨ ਅਤੇ ਰੇਲਾਂ ਦਾ ਆਧੁਨਿਕੀਕਰਨ ‘ਤੇ ਵੀ ਜ਼ੋਰ ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਰੇਲਵੇ ਦੀ ਇਕ ਨਵੀਂ ਦਿੱਖ ਲੋਕਾਂ ਸਾਹਮਣੇ ਉਜਾਗਰ ਹੋਵੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply